ਜਲੰਧਰ ਦੇ ਫਾਰਮ ਹਾਊਸ ਵਿੱਚ 2 ਮੁਲਜ਼ਮਾ ਨੇ ਜ਼ਿੰਦਾ ਗਊ ਨੂੰ ਕੱਟ ਕੇ ਕੀਤੀ ਹੱਤਿਆ

ਜਲੰਧਰ (ਦ ਸਟੈਲਰ ਨਿਊਜ਼), ਰਿਪਰਟ ਪੰਕਜ। ਜਲੰਧਰ ਦੇ ਖੁਰਲਾ ਕਿੰਗਰਾ ਦੇ ਇਲਾਕੇ ਵਿੱਚ ਸਥਿਤ ਫਾਰਮ ਹਾਊਸ ਵਿੱਚ 2 ਮੁਲਜ਼ਮਾ ਨੇ ਜ਼ਿੰਦਾ ਗਊ ਨੂੰ ਕੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਫਾਰਮ ਹਾਊਸ ਦੇ ਮਾਲਕ ਨੇ ਆਪਣੀ ਪ੍ਰਾਪਰਟੀ ਕਿਰਾਏ ਤੇ ਦਿੱਤੀ ਹੋਈ ਹੈ ਅਤੇ ਉੱਥੇ ਪ੍ਰਵਾਸੀ ਲੋਕ ਰਹਿੰਦੇ ਹਨ। ਪਰ ਕੁੱਝ ਸਮੇਂ ਤੋਂ ਅਣਪਛਾਤੇ ਲੋਕਾਂ ਦਾ ਆਉਣਾ ਜਾਣਾ ਸੀ।

Advertisements

ਆਸ-ਪਾਸ ਦੇ ਲੋਕਾਂ ਨੂੰ ਜਦੋ ਪਤਾ ਲੱਗਾ ਕਿ ਫਾਰਮ ਦੇ ਅੰਦਰ ਗਊ ਕੱਟੀ ਜਾ ਰਹੀ ਹੈ ਤਾਂ ਉਹਨਾਂ ਨੇ ਆਪਣੇ ਘਰਾਂ ਦੀ ਛੱਤ ਤੇ ਜਾ ਕੇ ਵੇਖਿਆ ਤਾਂ ਕੁੱਝ ਖਦਸ਼ਾ ਪ੍ਰਗਟ ਹੋਇਆ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਜਦੋ ਤੱਕ ਪੁਲਿਸ ਪਹੁੰਚੀ ਉਦੋ ਤੱਕ ਉਹ ਗਊ ਨੂੰ ਕੱਟ ਚੁੱਕੇ ਸੀ ਤੇ ਮਾਸ ਨੂੰ ਪੈਕ ਕਰਨ ਦੀ ਤਿਆਰੀ ਵਿੱਚ ਸੀ।ਪੁਲਿਸ ਨੇ ਮੌਕੇ ਪਹੁੰਚ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਮਾਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

LEAVE A REPLY

Please enter your comment!
Please enter your name here