ਸ਼ਹੀਦ ਸਾਥੀ ਚੰਨਣ ਸਿੰਘ ਧੂਤ ਭਵਨ ਵਿਖੇ ਸੀਪੀਆਈ ਤਹਿਸੀਲ ਹੁਸ਼ਿਆਰਪੁਰ ਦੀ ਮੀਟਿੰਗ ਹੋਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਇੱਥੇ ਸ਼ਹੀਦ ਸਾਥੀ ਚੰਨਣ ਸਿੰਘ ਧੂਤ ਭਵਨ ਵਿਖੇ ਸੀ.ਪੀ.ਆਈ.(ਐਮ) ਤਹਿਸੀਲ ਹੁਸ਼ਿਆਰਪੁਰ ਦੀ ਮੀਟਿੰਗ ਸਾਥੀ ਸੰਤੋਖ ਸਿੰਘ ਭੀਲੋਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਹਾਜ਼ਰ ਪਾਰਟੀ ਸੂਬਾ ਕਮੇਟੀ ਮੈਂਬਰ ਸਾਥੀ ਗੁਰਮੇਸ਼ ਸਿੰਘ ਨੇ ਬੋਲਦਿਆਂ ਗਦਰ ਲਹਿਰ ਦੀ ਦੇਸ਼ ਦੀ ਆਜ਼ਾਦੀ ਵਿੱਚ ਵੱਡਮੁੱਲੀ ਭੂਮਿਕਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ  ਸੀ.ਪੀ.ਆਈ.(ਐਮ) ਦੀ ਰਾਜ ਕਮੇਟੀ ਵਲੋਂ 16 ਨਵੰਬਰ 2023 ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਉਹਨਾਂ 7 ਸਾਥੀਆਂ ਜਿਨ੍ਹਾਂ ਨੂੰ ਬਰਤਾਨਵੀ ਸਾਮਰਾਜੀ ਜ਼ਾਲਿਮ ਹਕੂਮਤ ਨੇ ਇਕੱਠਿਆਂ ਫਾਂਸੀ ਤੇ ਚੜਾ ਦਿੱਤਾ ਸੀ, ਦੀ ਯਾਦ ਤਾਜ਼ਾ ਕਰਨ ਲਈ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇਕ ਵਿਸ਼ਾਲ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਨੂੰ ਸੰਬੋਧਨ ਕਰਨ ਲਈ  ਸੀ.ਪੀ.ਆਈ.(ਐਮ) ਦੇ ਜਨਰਲ ਸਕੱਤਰ ਸਾਥੀ ਸੀਤਾ ਰਾਮ ਯੈਚੂਰੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਉਹਨਾਂ ਨੇ 26, 27 ਅਤੇ 28 ਨਵੰਬਰ 2023 ਨੂੰ ਰਾਜ ਭਵਨ ਪੰਜਾਬ, ਚੰਡੀਗੜ੍ਹ ਵਿਖੇ ਮਾਰਚ ਕਰਨ ਅਤੇ 4 ਦਸੰਬਰ ਦਲਿਤਾਂ ਦੀ ਦਿੱਲੀ ਰੈਲੀ ਬਾਰੇ ਜਾਣਕਾਰੀ ਦਿੱਤੀ।

Advertisements

ਉਹਨਾਂ ਨੇ ਅੱਗੇ ਦੱਸਿਆ ਕਿ ਪਾਰਟੀ ਵਲੋਂ ਤਿਆਰ ਕੀਤੇ ਪ੍ਰੋਫਾਰਮੇ ਤੇ ਜੋ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਦਿੱਤਾ ਜਾਣਾ ਹੈ, ਉਪਰ ਦਸਤਖਤ ਕਰਵਾਉਣ ਦੀ ਮੁਹਿੰਮ ਅਤੇ ਹੈਦਰਾਬਾਦ ਦਲਿਤ ਕਨਵੈਨਸ਼ਨ ਵਲੋਂ ਦਲਿਤਾਂ ਦੀਆਂ ਮੰਗਾਂ ਸਬੰਧੀ ਤਿਆਰ ਕੀਤੇ ਮੰਗ ਪੱਤਰ ਜੋ 4 ਦਸੰਬਰ  ਨੂੰ ਦੇਸ਼ ਦੇ ਰਾਸ਼ਟਰਪਤੀ ਨੂੰ ਦਿੱਤਾ ਜਾਵੇਗਾ, ਉਪਰ ਦਸਤਖਤ ਕਰਵਾਉਣ ਦਾ ਕੰਮ ਤੇਜ਼ ਕੀਤਾ ਜਾਵੇਗਾ। ਤਹਿਸੀਲ ਸਕੱਤਰ ਸਾਥੀ ਕਮਲਜੀਤ ਸਿੰਘ ਰਾਜਪੁਰ ਭਾਈਆਂ ਦੇ ਬੀਮਾਰ ਹੋਣ ਕਾਰਨ ਮੀਟਿੰਗ ਤੋਂ ਬਾਅਦ ਤਹਿਸੀਲ ਕਮੇਟੀ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸਾਥੀ ਬਲਵਿੰਦਰ ਸਿੰਘ ਨੇ ਦੱਸਿਆ ਕਿ 16 ਨਵੰਬਰ ਜਲੰਧਰ ਰੈਲੀ, 26, 27 ਅਤੇ 28 ਨਵੰਬਰ ਚੰਡੀਗੜ੍ਹ ਮਾਰਚ ਅਤੇ ਜਨਤਕ ਜੱਥੇਬੰਦੀਆਂ ਦੇ ਐਕਸ਼ਨਾਂ ਲਈ ਕੀਤੇ ਫੈਸਲਿਆਂ ਨੂੰ ਲਾਗੂ ਕਰਨ ਲਈ ਫੰਡ ਇਕੱਠਾ ਕਰਨ ਲਈ ਤਹਿਸੀਲ ਅੰਦਰ 3 ਕਮੇਟੀਆ ਬਣਾਈਆਂ ਗਈਆ ਹਨ ਜੋ ਉਪਰੋਕਤ ਸਾਰੇ ਫੈਸਲਿਆਂ ਨੂੰ ਨੇਪਰੇ ਚਾੜਨ ਲਈ ਪੂਰੀ ਸਰਗਰਮੀ ਨਾਲ ਯੋਗਦਾਨ ਪਾਉਣਗੀਆਂ।

ਇਸ ਮੌਕੇ ਇਕ ਮਤੇ ਰਾਹੀਂ ਇਜ਼ਰਾਇਲ ਵਲੋਂ ਫਲਸਤੀਨੀਆਂ ਉਪਰ ਗੈਰ ਮਨੁੱਖੀ ਅਤੇ ਦੁਨੀਆਂ ਦੇ ਜੰਗਾਂ ਸਬੰਧੀ ਨਿਯਮਾਂ ਦੀ ਘੋਰ ਉਲੰਘਣਾ ਦੀ ਸਖਤ ਨਿਖੇਧੀ ਕਰਦਿਆਂ ਫਲਸਤੀਨ ਦੇ ਲੋਕਾਂ ਨਾਲ ਖੜਨ ਅਤੇ ਜੰਗ ਨੂੰ ਤਰੰਤ ਬੰਦ ਕਰਾਉਣ ਲਈ ਅਪੀਲ ਕੀਤੀ ਗਈ। ਇਸ ਮੌਕੇ ਕਾ:ਪ੍ਰੇਮਲਤਾ, ਰਾਜਰਾਣੀ, ਪਰਸ਼ਨ ਸਿੰਘ, ਮਨਜੀਤ ਸਿੰਘ ਲਹਿਲੀ, ਮਹਿੰਦਰ ਸਿੰਘ ਭੀਲੋਵਾਲ ਅਤੇ ਗੁਰਮੀਤ ਸਿੰਘ ਕਾਣੇ ਆਦਿ ਸਾਥੀ ਹਾਜ਼ਰ ਸਨ। 

LEAVE A REPLY

Please enter your comment!
Please enter your name here