ਇੱਕ ਚੰਗੇ ਨਾਗਰਿਕ ਬਣ ਕੇ ਸਮਾਜ ਅਤੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਜ਼ਰੂਰੀ ਹੈ: ਰਾਜਿੰਦਰ ਮੋਦਗਿਲ 

ਹੁਸ਼ਿਆਰਪੁਰ, ( ਦ ਸਟੈਲਰ ਨਿਊਜ਼)। ਰੋਟਰੀ ਕਲੱਬ  ਆਫ਼ ਹੁਸ਼ਿਆਰਪੁਰ ਵੱਲੋਂ  ਕਲੱਬ ਅਸੈਂਬਲੀ ਦਾ  ਆਯੋਜਨ  ਪ੍ਰਧਾਨ ਰੋਟੇਰੀਅਨ ਰਜਿੰਦਰ ਮੋਦਗਿਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਮੌਕੇ  ਕਲੱਬ ਦੇ  ਪਾਸਟ  ਪੀ.ਡੀ.ਜੀ ਸੁਰਿੰਦਰ ਵਿੱਜ, ਅਰੁਣ ਜੈਨ ਅਤੇ  ਪਾਸਟ  ਪ੍ਰਧਾਨ ਰਵੀ ਜੈਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।  ਕਾਲਰ ਸੈਰੇਮਨੀ  ਤੋਂ ਬਾਅਦ ਰੋਟੇਰੀਅਨ ਮਹਿੰਦਰ ਸਿੰਘ ਦੇ ਦਿਹਾਂਤ `ਤੇ ਦੋ ਮਿੰਟ ਦਾ ਮੌਨ ਰੱਖਿਆ  ਗਿਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪ੍ਰਧਾਨ ਰਜਿੰਦਰ ਮੋਦਗਿਲ ਨੇ  ਕਲੱਬ  ਵੱਲੋਂ ਸਾਰਾ ਸਾਲ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਚ ਕਲੱਬ ਦੀਆਂ ਗਤੀਵਿਧੀਆਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ  ਰੋਟਰੀ ਕਲੱਬ ਜਿੱਥੇ  ਸਮਾਜ ਸੇਵਾ ਦੇ ਰੂਪ ਵਿਚ ਵੱਖ-ਵੱਖ ਪ੍ਰਾਜੈਕਟ  ਚਲਾ ਕੇ  ਲੋੜਵੰਦਾਂ ਦੀ  ਸੇਵਾ ਕਰਨ ਲਈ ਤਿਆਰ ਹੈ, ਉਥੇ ਸਿੱਖਿਆ, ਸਿਹਤ ਅਤੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਮੁਹਿੰਮਾਂ ਵਿਚ ਵੀ ਮਦਦ ਕਰਦਾ ਹੈ ਤਾਂ ਜੋ ਸਾਡਾ ਸਮਾਜ  ਪੂਰੀ ਤਰ੍ਹਾਂ ਜਾਗਰੂਕ ਹੋ ਕੇ  ਇਕ ਚੰਗੇ ਨਾਗਰਿਕ ਦਾ ਫਰਜ਼ ਨਿਭਾ ਸਕੇ ।

Advertisements

ਇਸ ਦੌਰਾਨ ਸੁਰਿੰਦਰ  ਵਿੱਜ ਨੇ ਕਲੱਬ ਮੈਂਬਰਾਂ ਨੂੰ ਸੇਵਾ ਦਾ ਕੰਮ ਸੁਚਾਰੂ ਢੰਗ ਨਾਲ ਜਾਰੀ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਤੇ ਮਾਰਗ ਦਰਸ਼ਨ ਨਾਲ ਰੋਟਰੀ ਕਲੱਬ ਨੇ ਸਮਾਜ ਵਿਚ ਇਕ ਵੱਖਰਾ ਸਥਾਨ ਬਣਾਇਆ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਜਿੱਥੇ ਸਾਰੇ ਮੈਂਬਰ  ਕਲੱਬ ਦੇ ਵਿਸਥਾਰ ਲਈ ਕੰਮ ਕਰਨਗੇ, ਉਥੇ ਹੀ ਸਮਾਜ ਸੇਵਾ ਨੂੰ ਵੀ ਇਸੇ ਤਰ੍ਹਾਂ ਅੱਗੇ ਰੱਖ ਕੇ ਕੰਮ ਕਰਨਗੇ । ਉਨ੍ਹਾਂ ਕਿਹਾ ਕਿ ਕਲੱਬ ਨਾਲ 8  ਨਵੇਂ ਮੈਂਬਰ ਜੁੜੇ ਹਨ ਅਤੇ ਉਨ੍ਹਾਂ ਦਾ ਵੀ ਸ਼ਲਾਘਾਯੋਗ ਸਹਿਯੋਗ ਹੋਵੇਗਾ। ਮੀਟਿੰਗ ਦੌਰਾਨ ਖ਼ਜ਼ਾਨਚੀ ਅਸ਼ੋਕ ਜੈਨ ਨੇ ਤਿੰਨ ਸਾਲ ਦਾ ਲੇਖਾ-ਜੋਖਾ  ਪੇਸ਼ ਕੀਤਾ, ਜਿਸ ਨੂੰ ਹਾਜ਼ਰ ਮੈਂਬਰਾਂ ਨੇ ਪ੍ਰਵਾਨਗੀ ਦੇ ਦਿੱਤੀ । ਇਸ ਮੌਕੇ ਰੋਟੇਰੀਅਨ  ਯੋਗੇਸ਼ ਚੰਦਰ ਨੂੰ 2022-23 ਲਈ ਪ੍ਰਧਾਨ  ਚੁਣਿਆ ਗਿਆ, ਜਿਨ੍ਹਾਂ ਦਾ ਕਾਰਜਕਾਲ 1 ਜੁਲਾਈ ਤੋਂ ਸ਼ੁਰੂ ਹੋਵੇਗਾ।

ਇਸ ਮੌਕੇ ਯੋਗੇਸ਼ ਚੰਦਰ ਨੇ ਆਪਣੀ ਟੀਮ ਦਾ ਐਲਾਨ ਕਰਦਿਆਂ ਆਉਣ ਵਾਲੇ ਦਿਨਾਂ ਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਐਲਾਨੀ ਗਈ ਟੀਮ ਵਿੱਚ ਓਮ ਕਾਂਤਾ ਨੂੰ ਉਪ-ਪ੍ਰਧਾਨ, ਸੁਮਨ ਨਈਅਰ  ਨੂੰ ਸਕੱਤਰ, ਅਸ਼ੋਕ ਜੈਨ ਨੂੰ ਖਜ਼ਾਨਚੀ, ਸੰਯੁਕਤ ਸਕੱਤਰ ਵਿਸ਼ਾਲ ਸੈਣੀ, ਸੰਜੀਵ ਕੁਮਾਰ ਸਾਰਜੈਂਟ ਏਟ ਆਰਮ, ਰਾਜਿੰਦਰ ਮੋਦਗਿਲ ਨੂੰ ਇਮੀਡੇਟ ਸਾਬਕਾ ਪ੍ਰਧਾਨ, ਅਤੇ ਮੀਡੀਆ ਇੰਚਾਰਜ ਅਤੇ ਸਹਾਇਕ ਗਵਨਰ (ਜ਼ਿਲ੍ਹਾ ਗਵਨਰ ਦੁਆਰਾ ਨਾਮਜ਼ਦ) ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਰੋਟੇਰੀਅਨ ਸੁਰਿੰਦਰ ਵਿੱਜ ਅਤੇ ਜੀ.ਐਸ ਬਾਵਾ ਨੂੰ  ਕਲੱਬ ਸਲਾਹਕਾਰ, ਰਵੀ ਜੈਨ ਅਤੇ ਅਰੁਣ ਜੈਨ ਨੂੰ ਚੀਫ ਪੈਟਰਨ  ਬਣਾਇਆ ਗਿਆ। ਟਿਮਾਟਨੀ ਆਹਲੂਵਾਲੀਆ ਨੂੰ ਡਾਇਰੈਕਟਰ ਕਲੱਬ ਸਰਵਿਸਿਜ਼, ਡਾ. ਰਣਜੀਤ ਨੂੰ ਡਾਇਰੈਕਟਰ ਕਮਿਊਨਿਟੀ ਸਰਵਿਸਿਜ਼, ਡਾਇਰੈਕਟਰ ਇੰਟਰਨੈਸ਼ਨਲ ਸਰਵਿਸਿਜ਼ ਲੈਂਪੀ ਵਾਲੀਆ, ਡਾਇਰੈਕਟਰ ਰੋਟਰੀ ਫਾਊਂਡੇਸ਼ਨ ਸਨੇਹ ਜੈਨ, ਡਾਇਰੈਕਟਰ ਨਿਊ ਜਨਰੇਸ਼ਨ ਤਰਨਦੀਪ ਕੌਰ ਨੂੰ ਜ਼ਿੰਮੇਵਾਰੀ  ਦਿੱਤੀ ਗਈ । ਇਨ੍ਹਾਂ ਅਹੁਦੇਦਾਰਾਂ ਤੋਂ ਇਲਾਵਾ ਮੈਂਬਰਾਂ  ਵਿਚ ਚਤੁਰਭੁਜ ਜੋਸ਼ੀ, ਸਤੀਸ਼ ਪੁਰੀ, ਨੰਦਨੀ ਸੂਦ, ਜਸਵਿੰਦਰ ਬਾਵਾ ਅਤੇ ਨਰੇਸ਼ ਜੈਨ ਸ਼ਾਮਲ ਹਨ। ਇਸ ਮੌਕੇ ਅਰੁਣ ਜੈਨ ਨੇ ਨਵੇਂ ਮੈਂਬਰਾਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਬਾਰੇ ਜਾਣਕਾਰੀ ਦਿੱਤੀ । ਨਰੇਸ਼ ਜੈਨ, ਰਾਜਨ ਸੈਣੀ, ਸ਼ੁਭਕਰਮਜੀਤ ਸਿੰਘ ਬਾਵਾ, ਡਾ.  ਰਣਜੀਤ, ਚੰਦਨ ਸਰੀਨ ਆਦਿ ਵੀ ਹਾਜ਼ਰ ਸਨ।  

LEAVE A REPLY

Please enter your comment!
Please enter your name here