ਸੜਕਾਂ ਦੀ ਬੁਰੀ ਹਾਲਤ ਕਾਰਨ ਮਾਨ ਸਰਕਾਰ ਤੋਂ ਦੁਖੀ ਲੋਕ: ਤਰੁਣ ਅਰੋੜਾ

ਗੜ੍ਹਸ਼ੰਕਰ ( ਦ ਸਟੈਲਰ ਨਿਊਜ਼)। ਪਿਛਲੇ ਤਿੰਨ ਮਹੀਨਿਆਂ ਤੋਂ ਜੋ ਪੰਜਾਬ ਵਿੱਚ ਸਰਕਾਰ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਪੰਜਾਬ ਵਿੱਚ ਹਰ ਵਰਗ ਉਨ੍ਹਾਂ ਤੋਂ ਤੰਗ ਆ ਚੁੱਕਾ ਹੈ, ਮਾਨ ਸਰਕਾਰ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਿਲਕੁਲ ਹੀ ਖਰਾਬ ਹੈ। ਪੰਜਾਬ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਤੇ ਕਤਲੇਆਮ ਆਮ ਦੀ ਗੱਲ ਹੋ ਚੁੱਕੀ ਹੈ, ਉਥੇ ਹੀ ਪੰਜਾਬ ਦੀਆਂ ਸੜਕਾਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ ਕਿ ਸੜਕਾਂ ਤੇ ਵੀ ਜਗਾ-ਜਗਾ ਢੋਈ ਪਏ ਹੋਏ ਹਨ ਕੋਟ ਫਤੂਹੀ ਤੋਂ ਲੈ ਕੇ ਜੇਜੋ ਤੱਕ ਦੀ ਸੜਕ ਦੀ ਹਾਲਤ ਐਨੀ ਖਰਾਬ ਰਹੇਗੀ, ਉਥੋਂ ਲੰਘਣਾ ਇੰਨਾ ਮੁਸ਼ਕਿਲ ਹੋ ਚੁੱਕਾ ਹੈ ਇਹ ਸੜਕ ਗੜ੍ਹਸ਼ੰਕਰ ਅਤੇ ਚੱਬੇਵਾਲ ਵਿਧਾਨ ਸਭਾ ਵਿੱਚ ਪੈਂਦੀ ਹੈ ।

Advertisements

ਆਮ ਆਦਮੀ ਦੇ ਵਿਧਾਇਕ ਆਮ ਲੋਕ ਨਹੀਂ ਖਾਸ ਲੋਕ ਬਣ ਕੇ ਬੈਠੇ ਹੋਏ ਹਨ ਵਿਧਾਨ ਸਭਾ ਹਲਕੇ ਵਿੱਚ ਕੋਈ ਵੀ ਕੰਮ ਨਹੀਂ ਹੋ ਰਿਹਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਸੂਬਾ ਕਾਰਜਕਾਰਨੀ ਮੈਂਬਰ ਤਰੁਣ ਅਰੋੜਾ ਗੜ੍ਹਸ਼ੰਕਰ ਨੇ ਕੀਤਾ । ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਵਿੱਚ ਆਉਣ ਦੇ ਸਮੇਂ ਭਗਵੰਤ ਮਾਨ ਅਤੇ ਉਨ੍ਹਾਂ ਦੇ ਵਿਧਾਇਕਾਂ ਨੇ ਲੋਕਾਂ ਨੂੰ ਝੂਠੀਆਂ ਕਰਨ ਦੀਆਂ ਦਿੱਤੀਆਂ ਹਨ, ਉਸੇ ਹੀ ਤਰ੍ਹਾਂ ਸਰਕਾਰ ਆਉਣ ਤੇ ਆਪਣੀ ਗ੍ਰੰਥੀਆਂ ਤੋਂ ਸਰਕਾਰ ਭੱਜ ਰਹੀ ਹੈ ਸੜਕਾਂ ਦੀ ਹਾਲਤ ਐਨੀ ਬੁਰੀ ਕਿ ਪਿੰਡਾਂ ਦੇ ਲੋਕ ਏਨੇ ਪ੍ਰੇਸ਼ਾਨ ਹੋ ਚੁੱਕੇ ਹਨ ਕੀ ਉਨਾਂ ਨੂੰ ਇਕੱਠੇ ਹੋ ਕੇ ਹੁਣ ਧਰਨੇ ਦੇਣੇ ਪੈ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਇਸ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ।

LEAVE A REPLY

Please enter your comment!
Please enter your name here