ਮਿੰਨੀ ਸਕੱਤਰੇਤ ਦੀ ਕੰਨਟੀਨ ਅਨ ਹਾਈਜੀਨਕ, ਘਟੀਆ ਤੇਲ ਵਿੱਚ ਤੱਲ ਹੋ ਰਹੇ ਸਮੋਸੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਦੀ ਇਕ ਕਹਾਬਤ ਹੈ ਦੀਵੇ ਥੱਲੇ ਹਨੇਰਾ ਵਾਲੀ ਕਹਾਬਤ ਉਸ ਵੇਲੇ ਸੱਚ ਹੋ ਗਈ ਜਦੋ ਜਿਲਾ ਪ੍ਰਸ਼ਾਸਨਿਕ ਕੰਪਲੈਕਸ ( ਮਿੰਨੀ ਸਕੱਤਰੇਤ) ਵਿੱਚ ਚੱਲ ਰਹੀ ਕੰਨਟੀਨ ਹੀ ਸਰਕਾਰੀ ਨਿਯਮਾ ਦੀ ਉਲੰਘਣਾ ਦੀਆ ਧੱਜੀਆ ਉਡਦੀ ਪਾਈ ਗਈ ਕੰਨਟੀਨ ਸਚਾਲਿਕ ਦੇ ਕੋਲ ਨਾ ਤੇ ਫੂਡ ਲਾਇਸੈਸ ਸੀ ਤੇ ਨਾ ਹੀ ਕੰਨਟੀਨ ਵਿੱਚ ਮਿਆਰੀ ਸਮਾਨ ਦੀ ਵਰਤੋ ਹੋ ਰਹੀ ਸੀ ਜਿਲਾ ਸਿਹਤ ਅਫਸਰ ਡਾ ਲਖਵੀਰ ਨੇ ਆਪਣੀ ਫੂਡ ਟੀਮ ਨੇ ਨਾਲ ਲੱਗਦੇ ਡੀ.  ਏ. ਵੀ ਕਾਲਿਜ ਦੀ ਕੰਨਟੀਨ ਵੀ ਚੈਕ ਕੀਤੀ  ਨਾ ਤੇ ਇਥੇ  ਨਾ ਤੇ ਸਾਫ ਸਫਾਈ ਦਾ ਪ੍ਰਬੰਧ ਸੀ ਤੇ ਨਾ ਹੀ ਕੰਨਟੀਨ ਮਾਲਿਕ ਕੋਲ  ਕੋਲ ਫੂਡ ਲਾਈਸੈਸ ਸੀ ਤੇ ਨੰਗਾ ਪਿਆ ਖਾਣਾ ਤੇ ਗੰਦਗੀ ਨਾਲ ਭਰੇ ਪਏ ਕੰਟਨੇਨਰ ਮੁਸ਼ਕ ਮਾਰ ਰਹੇ ਸਨ । ਮੇਕੋ ਤੇ ਜਿਲਾ ਸਿਹਤ ਅਫਸਰ ਵੱਲੋ ਇਹਨਾ ਨੂੰ ਨੋਟਿਸ ਫੜਾ ਦਿੱਤੇ ਤੇ 7 ਦਿਨ ਦਾ ਟਾਇਮ ਦਿੱਤਾ ਅਗਰ ਇਹ ਸ਼ਰਤਾ ਨਹੀ ਪੂਰੀਆ ਕਰਦੇ ਤਾ ਕੰਨਟੀਲ ਸੀਲ ਕਰ ਦਿੱਤੀਆ ਜਾਣਗੀਆ  । ਇਸ ਮੋਕੇ ਜਿਲਾ ਸਿਹਤ ਅਫਸਰ ਨਾਲ ਫੂਡ ਸੇਫਟੀ ਅਫਸਰ ਮੁਨੀਸ਼ ਸੋਡੀ, ਨਰੇਸ਼ ਕੁਮਾਰ, ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ ਹਾਜਰ ਸਨ ।

Advertisements

ਇਸ ਮੋਕੋ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਮਿੰਨੀ ਸਕੱਰੇਤ ਵਿੱਚ ਜਦੋ ਹਰ ਸਾਲ ਕੰਨਟੀਨ ਦਾ ਠੇਕਾ ਚੜਦਾ ਹੈ ਤੇ ਉਸ ਨੂੰ ਬਿਨਾ ਫੂਡ ਲਾਇਸੈਸ ਦੇ ਕਿਸ ਤਰਾ ਕੰਨਟੀਨ ਦੇ ਦਿੱਤੀ ਗਈ  ਜਦੋ ਕਿ ਜਿਲੇ ਦੇ ਸਾਰੇ ਪ੍ਰਸਾਸਨਿਕ ਅਧਿਕਾਰੀਆ ਦੇ ਉਥੇ ਦਫਤਰ ਹਨ ਇਸੇ ਕਰਕੇ ਇਹ ਕਹਾਬਤ ਮਸ਼ਹੂਰ ਹੈ ਕਿ ਦੀਵੇ ਥੱਲੇ ਹਨੇਰਾ। ਜਦੋ ਇਸ ਕੰਨਟੀਨ ਬਾਰੇ ਕੰਨਟੀਨ ਸਚਾਲਿਕ ਕੋਲੋ ਪੁਛਿਆ ਕਿ ਤੁਸੀ ਫੂਡ ਲਾਈਸੈਸ ਕਿਉ ਨਹੀ ਬਣਾਇਆ ਤਾ ਉਹਨਾ ਕਿਹਾ ਕਿ ਸਾਨੂੰ ਪਤਾ ਨਹੀ ਹੁਣ ਸੀ ਹੁਣ ਬਣਾਵਾ ਲਵਾਗੇ । ਜਦੋ ਕੰਨਟੀਨ ਵਿੱਚ ਦੇਖ ਫੂਡ ਟੀਮ ਵੀ ਹਰੈਨ ਰਹਿ ਗਈ ਸਮੋਸਿਆ ਵਾਲਾ ਤੇਲ ਇਹਨਾ ਜਿਆਦਾ ਗੰਦਾ ਸੀ ਸੜਈਆ ਗਲੀਆ ਸਬਜੀਆ  ਵੀ ਨਸ਼ਟ ਕਰਵਾਈਆ ਗਈਆ। ਇਸ ਮੋਕੇ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ  ਜਿਲੇ ਦਾ ਪ੍ਰਸ਼ਾਸਕੀ ਕੁਪਲੈਕਸ ਹੋਣ ਕਰਕੇ ਇਥੇ ਹਰ ਵੇਲੇ ਵੱਡੀ ਪੱਧਰ ਤੋ ਲੋਕ ਆਉਦੇ ਹਨ ਤੇ ਉਹਨਾ ਨੇ ਇਥੇ ਹੀ ਬੈਠ ਕਿ ਚਾਹ ਪਾਣੀ ਹੁੰਦਾ ਹੈ ।

ਉਹਨਾ ਇਹ ਵੀ ਕਿਹਾ ਕਿ ਪ੍ਰਸ਼ਾਸਿਨ ਨੂੰ ਚਾਹੀਦਾ ਹੈ ਹਰ ਸਾਲ ਕੰਨਟੀਨ ਠੇਕੇ ਤੇ ਦੇਣ ਤੇ ਪਹਿਲਾ ਫੂਡ ਲਾਈਸੈਸ ਸੁਨਿਸਚਿਤ ਹੋਣਾ ਚਾਹੀਦਾ ਹੈ । ਇਹੀ ਹਾਲ ਡੀ. ਏ ਵੀ ਕਾਲਿਜ ਦੀ ਕੰਨਟੀਨ ਦਾ ਸੀ  ਨਾ ਤੇ ਕੰਨਟੀਨ ਮਾਲਿਕ ਕੋਲ ਲਾਈਸੈਸ ਸੀ ਤਾ ਨਾ ਹੀ ਕੋਈ ਸਾਫ ਸਫਾਈ ਦਾ ਪ੍ਰਬੰਧ ਸੀ ਤੇ ਕੰਨਟੀਨ ਦੀ ਵਿੱਚ ਨੰਗੇ  ਨਿਊਡਲ ਤੇ ਨੰਗੀ ਪਈ ਸੋਸ ਤੇ ਹੋਰ ਸਮਾਨ ਸਾਰਾ ਅਨ ਹਾਈਜੀਨਕ ਸੀ । ਕਿਉਕਿ ਕਾਲਿਜ ਕੰਨਟੀਨ ਵਿੱਚ ਬੱਚਿਆ ਨੇ ਖਾਣਾ ਖਾਦੇ ਹਨ ਤੇ ਤੇ ਸੁਪੋਰਟ ਮੈਨ ਵੀ ਇਹਨਾਂ ਬੱਚਿਆ ਨੇ ਬਣਨਾ ਹੈ ਇਸ ਤਰਾ ਲੱਗਦਾ ਸੀ ਕਿ ਕਾਲਿਜ ਮੈਨਜਮੈਟ ਨੇ ਕਦੇ ਕੰਨਟੀਨ ਨੂੰ ਚੇਕ ਨਹੀ ਕੀਤਾ ਜਦ ਕਿ ਪਿਛਲੇ ਅਪ੍ਰੈਲ ਮਹੀਨੇ ਤੇ ਇਹ ਕੰਨਟੀਨ ਚੱਲ ਰਹੀ ਇਸ ਮੋਕੇ ਜਿਲਾ ਸਿਹਤ ਅਫਸਰ ਵੱਲੋ ਕਾਲਿਜ ਵਿਦਿਆਰਥੀਆ ਨੂੰ ਫੂਡ ਸੇਫਟੀ ਬਾਰੇ ਜਾਣਕਾਰੀ ਵੀ ਦਿੱਤੀ ਗਈ ਤੇ ਉਹਨਾਂ ਕਿਹਾ ਕਿ ਵਿਦਿਆਰਥੀ ਖੁਦ ਵੀ ਇਸ ਕੰਨਟੀਨ ਨੂੰ ਚੈਕ ਕਰ ਸਕਦੇ ਹਨ ।

LEAVE A REPLY

Please enter your comment!
Please enter your name here