ਟਾਂਡਾ ਉੜਮੁੜ ਵਿਖੇ ਮਹਿਲਾਂ ਕੌਂਸਲਰ ਤੇ ਹਮਲਾ, ਪੁਲਿਸ ਨੇ ਮੌਕੇ ਤੇ ਪਹੁੰਚ ਹਮਲਾਵਰਾਂ ਨੂੰ ਕੀਤਾ ਕਾਬੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਪਲਕ। ਜ਼ਿਲਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਉੜਮੁੜ ਵਿਖੇ ਨਸ਼ਾ ਤਸਕਰਾਂ ਵਲੋਂ ਮਹਿਲਾ ਕੌਂਸਲਰ ਦੇ ਘਰ ਵਿੱਚ ਦਾਖਲ ਹੋ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਘਟਨਾ ਸੀ.ਸੀ.ਟੀ. ਕੈਮਰੇ ਵਿੱਚ ਕੈਦ ਹੋਈ ਹੈ। ਜਾਣਕਾਰੀ ਮੁਤਾਬਕ ਮਹਿਲਾ ਕੌਂਸਲਰ ਦੇ ਪਰਿਵਾਰ ਨੇ ਹਮਲਾਵਰਾਂ ਨੂੰ ਘਰ ਵਿੱਚ ਡੱਕ ਦਿੱਤਾ ਤੇ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਜ਼ਖ਼ਮੀ ਮਹਿਲਾਂ ਕੌਂਸਲਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

Advertisements

ਪੀੜਤ ਮਹਿਲਾ ਕੌਂਸਲਰ ਸੁੰਮਨ ਖੋਸਲਾ ਨੇ ਦੱਸਿਆ ਕਿ ਮੇਰੀ ਕੁੱਟਮਾਰ ਇਸ ਕਰਕੇ ਕੀਤੀ ਗਈ ਹੈ ਕਿਉਂਕਿ ਇਨਾਂ ਨੂੰ ਸ਼ੱਕ ਸੀ ਕਿ ਪੁਲਿਸ ਨੂੰ ਚਿੱਟਾ ਵੇਚਣ ਦੀ ਸੂਚਨਾ ਅਸੀਂ ਦਿੰਦੇ ਹਾਂ, ਜਦਕਿ ਇਨ੍ਹਾਂ ਦੇ ਲੜਕੇ ਵਲੋਂ ਚਿੱਟੇ ਦਾ ਕਾਰੋਬਾਰ ਕੀਤਾ ਜਾਂਦਾ ਸੀ। ਜਿਸ ਨੂੰ ਟਾਂਡਾ ਉੜਮੁੜ ਪੁਲਿਸ ਨੇ ਘਰੋਂ ਚਿੱਟੇ ਸਮੇਤ ਕ਼ਾਬੂ ਕਰ ਲਿਆ ਸੀ। ਇਸ ਘਟਨਾ ਕਰਕੇ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਸ਼ਹਿਰ ਦੇ ਲੋਕ ਦਬੀ ਜ਼ਬਾਨ ਵਿਚ ਬੋਲ ਰਹੇ ਹਨ ਕਿ ਜਦੋਂ ਆਮ ਆਦਮੀ ਪਾਰਟੀ ਦੇ ਆਪਣੇ ਹੀ ਐਮ.ਸੀ. ਸੁਰੱਖਿਅਤ ਨਹੀਂ ਤਾਂ ਬਾਕੀ ਲੋਕਾਂ ਦਾ ਕੀ ਬਣੇਗਾ। ਇਸ ਸਬੰਧੀ ਜਦੋਂ ਡੀ.ਐਸ.ਪੀ. ਕੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ੁਰਮ ਕਰਨ ਵਾਲੇ ਕਿਸੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

LEAVE A REPLY

Please enter your comment!
Please enter your name here