ਮੋਹਾਲੀ ( ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਮੋਹਾਲੀ ਪੁਲਿਸ ਨੇ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਅਨੁਸਾਰ, ਇੱਕ ਨੂੰ ਮੋਹਾਲੀ ਤੋ ਜਦਕਿ ਦੋ ਹੋਰਾਂ ਨੂੰ ਉਤਰ ਪ੍ਰਦੇਸ਼ ਤੇ ਹਰਿਆਣਾ ਤੋ ਗਿਰਫਤਾਰ ਕੀਤਾ ਗਿਆ ਹੈ ।
ਇਹਨਾਂ ਵਿੱਚੋ ਇਕ ਗੈਗਸਟਰ ਜ਼ੀਰਕਪੁਰ ਵਿੱਚ ਇੱਕ ਬਿਲਡਰ ਨੂੰ ਨਿਸ਼ਾਨਾ ਬਨਾਉਣ ਲਈ ਆਇਆ ਸੀ, ਜਿਸਨੂੰ ਮੌਕੇ ਤੇ ਗਿਰਫਤਾਰ ਕਰ ਲਿਆ ਗਿਆ, ਇਸਦੇ ਕੋਲੋ ਪੁੱਛਗਿਛ ਦੋਰਾਨ ਫਰਾਰ ਚੱਲ ਰਹੇ ਇੱਕ ਹੋਰ ਸਾਥੀ ਨੂੰ ਗਿ੍ਰਫਤਾਰ ਕੀਤਾ ਗਿਆ ।