ਹੁਸ਼ਿਆਰਪੁਰ ਵਿੱਚ ਵੱਡੇ ਪੱਧਰ ਤੇ ਵਿਕ ਰਿਹਾ ਹੈ ਨਾ ਖਾਣਯੋਗ ਨਮਕੀਨ: ਡਾ. ਲਖਵੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਸ਼ਹਿਰ ਦੇ ਆਸ ਪਾਸ ਦੇ ਇਲਾਕਿਆ ਵਿੱਚ ਵਿਕਣ ਵਾਲਾ ਨਮਕੀਨ ਖਾਣ ਦੇ ਸ਼ੋਕੀਨ ਲੋਕ ਆਪਣੀ ਸਿਹਤ ਨਾਲ ਕਿਸ ਕਦਰ ਖਤਰੇ ਵਿੱਚ ਪਾ ਰਹੇ ਹਨ ਇਸ ਦਾ ਖੁਲਾਸਾ ਅੱਜ ਉਸ ਵੇਲੇ ਹੋਇਆ ਜਦੋ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਅਤੇ ਉਹਨਾ ਦੀ ਫੂਡ ਟੀਮ ਨੋ ਵੱਖ ਵੱਖ ਬਰੈਡਾ ਦੇ ਨਾਂ ਤੇ ਇਲਾਕੇ ਵਿੱਚ ਨਮਕੀਨ ਸਪਲਾਈ ਕਰਨ ਵਾਲੀ ਫੈਕਟਰੀ ਤੇ ਛਾਪਾ ਮਾਰਿਆ ਤੇ ਭੰਗੀ ਚੋਅ ਦੇ ਨੇੜੇ ਇਕ ਭੀੜੀ ਗਲੀ ਵਿੱਚ ਬਣੇ  ਘਰ ਵਿੱਚ ਚਲ ਰਹੀ ਇਸ ਫੈਕਟਰੀ ਗੰਦਗੀ ਦੇ ਘਟੀਆ ਦਰਜੇ ਦਾ ਨਮਕੀਨ ਬਣਦਾ ਦੇਖ ਕੇ ਫੂਡ ਸੇਫਟੀ ਟੀਮ ਦੀਆਂ ਅੱਖਾ ਖੁਲੀਆ ਰਹਿ ਗਈਆ । ਜਿਲਾ ਸਿਹਤ ਅਫਸਰ ਵੱਲੋ ਬਿਨਾ ਫੂਡ ਲਾਈਸੈਸ ਚਲ ਰਹੀ ਇਸ ਫੈਕਟਰੀ ਵਿੱਚ ਪਿਆ ਘਟੀਆ ਕੱਚਾ ਮਾਲ ਨਸ਼ਟ ਕਰਵਾਇਆ ਗਿਆ ਤੇ ਤਿਆਰ ਨਮਕੀਨ ਦੇ ਸੈਪਲ ਲੈ  ਗਏ । ਇਸ ਮੋਕੇ ਫੂਡ਼ ਅਫਸਰ ਮੁਨੀਸ਼ ਸੋਡੀ , ਰਾਮ ਲੁਬਾਇਆ , ਨਰੇਸ਼ ਕੁਮਾਰ ਤੇ ਮੀਡੀਆ ਵਿੰਗ ਵੱਲੋ ਗੁਰਵਿੰਦਰ ਸ਼ਾਨੇ ਹਾਜਰ ਸੀ ।

Advertisements

ਇਸ ਮੋਕੇ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਨਰੇਸ਼ ਕੁਮਾਰ ਯੂ ਪੀ ਦਾ ਰਹਿਣ ਵਾਲਾ ਹੈ ਤੇ ਇਸ ਵੱਲੋ ਆਪਣੀ ਨਮਕੀਨ  ਫੈਕਟਰੀ ਅੱਗੇ ਕੋਈ ਬੋਰਡ ਵੀ ਨਹੀ ਲਵਗਾਇਆ ਤੇ ਬਾਹਰ ਤੇ ਪਤਾ ਵੀ ਨਹੀ ਲੱਗਦਾ ਅੰਦਰ ਇਹਨੇ ਵੱਡੇ ਪੱਧਰ ਤੇ ਨਮਕੀਨ ਬਣ ਰਿਹਾ ਹੈ  ਇਸ ਵੱਲੋ ਨਮਕੀਨ ਬਣਾ ਕੇ ਫਰਸ ਤੇ ਸੁਟਿਆ ਹੋਇਆ ਸੀ ਤੇ ਉਥੇ ਹੀ ਭਰਿਆ ਜਾ ਰਿਹਾ ਸੀ ਤੇ ਭਰਨ ਵਾਲਿਆ ਦੇ ਦੇ ਸਿਰ ਤੇ ਕੋਈ ਟੋਪੀ ਨਹੀ ਸੀ ਤੇ ਕੋਈ ਹੱਥਾ ਵਿੱਚ ਕੋਈ ਗਲੱਬਜ ਪਾਏ ਗਏ ਸਨ । ਨਮਕੀਨ ਵਿੱਚ ਪਾਇਆ ਜਾਣ ਵਾਲਾ ਮਸਾਲਾ ਇਹਨਾ ਘਟੀਆ ਸੀ ਜਿਵੇ ਉਸ ਵਿੱਚ ਕੋਈ ਰੰਗ ਘਟੀਆ ਰੰਗ ਪਾਇਆ ਹੋਵੇ  ਜਿਸ ਨਾਲ ਚਾਨਾ ਮਸਾਲਾ ਬਣਾਇਆ ਜਾਦਾ ਹੈ ਤੇ ਬਹੁਤ ਹੀ ਘਟੀਆ ਦਰਜੇ ਦਾ ਰਿਫਾਇਡ ਵਰਤਿਆ ਜਾ ਰਿਹਾ ਸੀ । ਉਹਨਾਂ ਇਹ ਵੀ ਦੱਸਿਆ ਕਿ ਇਹ ਸਾਰਾ ਮਾਲ ਪਿੰਡਾ ਵਿੱਚ ਦੇ ਦੇ ਸ਼ਹਿਰ ਦੀਆ ਬਹੁਤ ਸਾਰੀਆ ਦੁਕਾਨਾ ਤੇ ਸ਼ਰੇਆਮ ਵਿਕ ਰਿਹਾ ਹੈ  ਤੇ ਲੋਕਾਂ ਨੂੰ ਇਹ ਲੋਕ ਘਟੀਆ ਦਰਜੇ ਦਾ ਨਮਕੀਨ ਖਿਲਾ ਕੇ ਸਿਹਤ ਨਾਲ ਖਿਲਵਾੜ ਕਰ ਰਿਹੇ ਹਨ ।

ਇਹਨਾ ਦੀ ਰਸੋਈ ਇਹਨੀ ਜਿਆਦਾ ਗੰਦੀ ਹੋਣ ਕਰਕੇ ਆਲੇ ਦੁਆਲੇ ਜਾਲੇ ਲੱਗੇ ਹੋਏ ਸਨ । ਇਸ ਮੋਕੇ  ਉਹਨਾਂ ਅਪੀਲ ਕੀਤੀ ਕਿ ਸ਼ਹਿਰ ਵਿੱਚ  ਬਰੈਡਾ ਦੇ ਨਾਲ ਮਿਲਦੇ ਜੁਲਦੇ ਨਮਕੀਨ ਦੇ ਪੈਕਟਾ ਵਿੱਚ ਇਹ ਘੱਟੀਆ ਨਮਕੀਨ ਪਾ ਕੇ ਵੇਚ ਰਹੇ ਹਨ ਤੇ ਪੈਕਟਾ ਉੱਪਰ ਹੋਰ ਪ੍ਰਦੇਸ਼ਾ ਦੇ ਲਿਖਈ ਲਿੱਖ ਉਹਨਾਂ ਨੂੰ ਵਧੀਆ ਦਿਖਾ ਕੇ ਵੇਚ ਰਹੇ ਹਨ ਇਸ ਲਈ ਖਰੀਦਣ ਤੋ ਪਹਿਲਾ ਇਹ ਦੇਖ ਲਿਆ ਜਾਵੇ ਕਿ ਉਪਰ ਫੂਡ ਸੇਫਟੀ ਲਾਇਸੈਸ ਨੰਬਰ ਤੇ ਸਰਕਾਰ ਵੱਲੋ ਮਾਨਤਾ ਪ੍ਰਾਪਤ ਕੋਈ ਸਟਿੱਕਰ ਲੱਗਾ ਹੋਇਆ ਹੈ ਤੇ ਫੇਰ ਹੀ ਖਰੀਦਣ ।

ਉਹਨਾਂ ਇਹ ਵੀ ਕਿਆ ਕਿ ਜੇਕਰ ਦੇ ਤੁਹਾਡੇ ਘਰ ਦੇ ਨਜਦੀਕ ਜਾ ਇਲਾਕੇ ਵਿੱਚ ਇਸ ਤਰਾ ਦਾ ਕੋਈ ਘਟੀਆ ਖਾਣ ਵਾਲੀ ਚੀਜ ਬਣਾ ਕੇ ਵੇਚ ਰਿਹਾ ਹੈ ਤਾਂ ਸਿਵਲ ਸਰਜਨ ਦਫਤਰ ਜਾ ਟੈਲੀਫੋਨ ਤੇ ਫੂਡ਼ ਟੀਮ ਨਾਲ ਸਪੰਰਕ ਕਰੋ  ਕਿਉਕਿ ਕਿ ਜਿਆਦਾ ਤਾਰ ਇਹ ਲੋਕ ਪਰਵਾਸੀ ਹਨ ਤੇ ਛੋਟੀ ਜਿਹੀ ਜਗਾ ਵਿੱਚ ਇਹ ਆਪਣਾ ਕੰਮ ਕਰਾਏ ਦੇ ਮਕਾਨ ਲੈ ਕੇ ਸ਼ੁਰੂ ਕਰ ਦਿੰਦੇ ਹਨ  ਤੇ ਲੋਕਾਂ ਦੀ ਸਿਹਤ ਨਾਲ ਵੱਡੀ ਪੱਧਰ ਤੇ ਖਿਲਵਾੜ ਕਰਦੇ ਹਨ । ਇਹ ਲੋਕ ਪੰਜਾਬ ਸਰਕਾਰ ਨੂੰ ਟੈਕਸ ਵੀ ਦੇ ਰਹੇ ਜਿਸ ਨਾਲ ਪੰਜਾਬ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਵੀ ਲੱਗ ਰਿਹਾ ਹੈ ।

LEAVE A REPLY

Please enter your comment!
Please enter your name here