ਸ਼੍ਰੋਮਣੀ ਅਕਾਲੀ ਦਲ 8 ਦਸੰਬਰ ਨੂੰ ਮਨਾਏਗਾ ਸਦਭਾਵਨਾ ਦਿਵਸ: ਹਰਕ੍ਰਿਸ਼ਨ ਵਾਲੀਆ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ।  ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਵੱਲੋਂ ਮਿਤੀ 8 ਦਸੰਬਰ ਨੂੰ ਪੰਜਾਬ ਦੇ ਪੰਜ ਵਾਰੀ ਮੁੱਖ ਮੰਤਰੀ ਰਹਿ ਚੁੱਕੇ ਮਾਨਯੋਗ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਜਾਣਗੇ, ਜਿੰਨਾਂ ਦੇ ਭੋਗ ਸਵੇਰੇ 10 ਵਜੇ ਪਾਏ ਜਾਣਗੇ ਉਪਰੰਤ ਕੀਰਤਨ 11 ਵਜੇ ਤੱਕ ਹੋਵੇਗਾ ਤੇ ਉਸ ਤੋਂ ਬਾਅਦ ਅਰਦਾਸ ਅਤੇ ਲੰਗਰ ਅਤੁੱਟ ਵਰਤਾਇਆ ਜਾਵੇਗਾ। ਉਕਤ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਹਲਕਾ ਇੰਚਾਰਜ ਐਚ ਐਸ ਵਾਲੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸਾਰੀ ਜਿੰਦਗੀ ਮਾਨਵਤਾ ਦੀ ਸੇਵਾ ਅਤੇ ਹਰ ਵਰਗ ਲਈ ਬਿਨਾਂ ਕਿਸੇ ਭੇਦਭਾਵ ਦੇ ਕੰਮ ਕੀਤਾ।

Advertisements

ਉਨ੍ਹਾਂ ਵੱਲੋਂ ਲੋੜਵੰਦ ਲੋਕਾਂ ਲਈ ਆਟਾ ਦਾਲ ਸਕੀਮ ਚਲਾਈ ਗਈ, ਲੋੜਵੰਦ ਬੱਚੀਆਂ ਨੂੰ ਸਾਈਕਲ ਵੰਡੇ ਗਏ, ਅੰਮ੍ਰਿਤਸਰ ਵਿਖੇ ਰਾਮ ਤੀਰਥ ਦੀ ਸੇਵਾ ਕੀਤੀ ਗਈ, ਸ੍ਰੀ ਦਰਬਾਰ ਸਾਹਿਬ ਦੇ ਸਾਰੇ ਰਸਤਿਆਂ ਦਾ ਨਵੀਨੀਕਰਨ ਕਰਵਾਏ ਜਾਣ ਦੀ ਸੇਵਾ ਕੀਤੀ, ਸ੍ਰੀ ਕਰਤਾਰਪੁਰ ਵਿਖੇ ਜੰਗੇ ਆਜ਼ਾਦੀ ਯਾਦਗਾਰ, ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤੀ ਏ ਖਾਲਸਾ ਬਣਵਾ ਕੇ ਆਉਂਣ ਵਾਲੀ ਪੀੜ੍ਹੀ ਨੂੰ ਪੰਜਾਬੀਅਤ ਨਾਲ ਜੋੜਣ ਦੇ ਯਤਨ ਕੀਤੇ। ਉਨ੍ਹਾਂ 2007 ਤੋਂ ਲੈ ਕੇ 2017 ਤੱਕ 10 ਸਾਲ ਦੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਹਰ ਕੋਨੇ ਤੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੜਕਾਂ ਦਾ ਜਾਲ ਵਿਛਾ ਕੇ ਹਰ ਪਿੰਡ ਦੇ ਕੋਨੇ ਤੱਕ ਲੋਕਾਂ ਨੂੰ ਸੜਕੀ ਸਹੂੁਲਤ ਪ੍ਰਦਾਨ ਕੀਤੀ।

ਉਨ੍ਹਾਂ ਦੱਸਿਆ ਕਿ ਇਸ ਮੌਕੇ ਮਾਨਵਤਾ ਦੀ ਸੇਵਾ ਲਈ ਅਤੇ ਪ੍ਰਕਾਸ਼ ਸਿੰਘ ਬਾਦਲ ਜੀ ਦੀ ਯਾਦ ਵਿਚ ਇਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਵੇਗੀ। ਉਨ੍ਹਾਂ ਸਾਰੇ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਪਾਰਟੀਆਂ ਦੇ ਆਗੂਆਂ ਨੂੰ ਪਾਰਟੀ ਲੈਵਲ ਤੋਂ ਉੱਪਰ ਉਠ ਕੇ ਇਸ ਸਮਾਗਮ ਵਿਚ ਪਹੁੰਚਨ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here