ਦਿੱਲੀ-ਜੈਪੁਰ ਹਾਈਵੇਅ ਤੇ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ, 1 ਦੀ ਮੌਤ, 1 ਜ਼ਖਮੀ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਹਰਿਆਣਾ ਦੇ ਰੇਵਾੜੀ ‘ਚ ਦਿੱਲੀ-ਜੈਪੁਰ ਹਾਈਵੇ ‘ਤੇ ਇਕ ਵੈਗਨਆਰ ਕਾਰ ਬੇਕਾਬੂ ਹੋ ਕੇ ਪਹਿਲਾਂ ਡਿਵਾਈਡਰ ਨਾਲ ਜਾ ਟਕਰਾਈ ਅਤੇ ਫਿਰ ਪਿੱਛੇ ਤੋਂ ਸਰਵਿਸ ਰੋਡ ‘ਤੇ ਖੜ੍ਹੀ ਟਰਾਲੀ ਨਾਲ ਟਕਰਾਈ ਅਤੇ ਇੱਕ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਹਿਚਾਣ ਓਮਪ੍ਰਕਾਸ਼ ਉਮਰ 52 ਸਾਲਾ ਵਾਸੀ ਰੇਵਾੜੀ ਦੇ ਪਿੰਡ ਕਿਸ਼ਨਗੜ੍ਹ ਵਜੋਂ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਧੀਰ ਸਿੰਘ ਖਾਣਾ-ਖਾਣ ਲਈ ਹੋਟਲ ਵਿੱਚ ਗਿਆ ਸੀ ਤੇ ਉਸਨੇ ਟਰਾਲੀ ਰੋਡ ‘ਤੇ ਖੜ੍ਹੀ ਕੀਤੀ ਹੋਈ ਸੀ।

Advertisements

ਜਦੋ ਉਸਨੇ ਦੇਖਿਆ ਅਚਾਨਕ ਜ਼ੋਰਦਾਰ ਧਮਾਕਾ ਹੋਇਆ ਅਤੇ ਉਹ ਬਾਹਰ ਆਇਆ ਤਾਂ ਉਸਨੇ ਦੇਖਿਆ ਜੈਪੁਰ ਤੋਂ ਆ ਰਹੀ ਇੱਕ ਸਿਲਵਰ ਵੈਗਨਆਰ ਕਾਰ ਪਿੱਛੇ ਤੋਂ ਟਰਾਲੀ ਨਾਲ ਬੁਰੀ ਤਰ੍ਹਾਂ ਟਕਰਾਈ। ਜਦੋਂ ਉਸਨੇ ਨੇੜੇ ਜਾ ਕੇ ਦੇਖਿਆ ਤਾਂ ਦੋ ਵਿਅਕਤੀ ਇਸ ਵਿੱਚ ਫਸੇ ਹੋਏ ਸਨ ਅਤੇ ਨਾਲ ਵਾਲੀ ਸੀਟ ‘ਤੇ ਬੈਠੇ ਵਿਅਕਤੀ ਨੂੰ ਤੁਰੰਤ ਬਾਹਰ ਕੱਢ ਕੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਅਤੇ ਡਰਾਈਵਰ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਅਤੇ ਉਸਦੀ ਮੌਤ ਹੋ ਗਈ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਅਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here