ਕਲਾਸ ਫੋਰਥ ਯੂਨੀਅਨ ਵੱਲੋਂ ਸਰਕਾਰੀ ਸਕੂਲ ਲੜਕਿਆਂ ਦੇ ਪ੍ਰਿੰਸੀਪਲ ਨੂੰ ਦਿੱਤਾ ਗਿਆ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਜਿਲ੍ਹਾ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਸਰਕਾਰੀ ਸੀਨੀਅਰ ਸਕੈਡਰੀ ਸਮਾਟ ਸਕੂਲ (ਲੜਕੇ) ਵਿਖੇ ਜਿਲ੍ਹਾਂ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜਨਰਲ ਸਕੱਤਰ ਪਰਵੀਨ ਕੁਮਾਰ ਦੀ ਅਗਵਾਈ ਵਿਚ ਹੋਈ। ਇਸ ਮੌਕੇ ਜਿਲ੍ਹਾ ਮੀਤ ਪ੍ਰਧਾਨ ਰਾਜ ਕੁਮਾਰ, ਡੀਸੀ ਦਫਤਰ ਦੇ ਪ੍ਰਧਾਨ ਬੂਟਾ ਸਿੰਘ, ਅਜੀਤ ਗਿੱਲ ਪ੍ਰਧਾਨ ਸਿਵਲ ਹਸਪਤਾਲ, ਕੁਲਦੀਪ ਅਟਵਾਲ, ਸੰਤੋਸ਼, ਮੋਨਾ, ਗੁਰਪ੍ਰੀਤ ਸਿੰਘ, ਵਿਜੈ ਕੁਮਾਰ, ਨੈਨਸੀ, ਸੁਖਵਿੰਦਰ ਕੌਰ, ਸ਼ਿਵਾਲੀ ਰਾਣੀ ਅਤੇ ਰਾਜ ਆਦਿ ਵੀ ਹਾਜਰ ਸਨ। ਇਸ ਮੌਕੇ ਜਿਲ੍ਹਾਂ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜਨਰਲ ਸਕੱਤਰ ਪਰਵੀਨ ਕੁਮਾਰ  ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸਕੈਡੰਰੀ ਸਮਾਟ ਸਕੂਲ (ਲੜਕੇ) ਫਿਰੋਜ਼ਪੁਰ ਸ਼ਹਿਰ ਦੇ ਪ੍ਰਿੰਸੀਪਲ ਨੂੰ ਦਰਜਾ ਚਾਰ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਨੋਟਿਸ ਦਿੱਤਾ ਗਿਆ ਹੈ।

Advertisements

ਉਨ੍ਹਾਂ ਕਿਹਾ ਕਿ ਸਾਡੇ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਕਈ ਵਾਰ ਪ੍ਰਿੰਸੀਪਲ ਨੂੰ ਮਿਲੇ ਪਰ ਉਨ੍ਹਾਂ ਵੱਲੋਂ ਇਨ੍ਹਾਂ ਦੀਆਂ ਮੰਗਾਂ ਸਬੰਧੀ ਵਿਸ਼ਵਾਸ਼ ਦਵਾਇਆ ਗਿਆ ਕਿ ਇਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਜਲਦੀ ਕਰ ਦਿੱਤਾ ਜਾਵੇਗਾ, ਪਰੂੰਤ ਬਹੁਤ ਅਫਸ਼ੋਸ਼ ਨਾਲ ਵਾਲੀ ਗੱਲ ਹੈ ਕਿ ਅਜੇ ਤੱਕ ਕਰਮਚਾਰੀਆਂ ਦੀਆਂ ਮੰਗਾ ਨਹੀ ਮੰਨੀਆਂ ਗਈਆਂ ਜਿਸ ਕਰਕੇ ਸਾਨੂੰ ਮਜ਼ਬੂਰਨ ਲਿਖਣਾ ਪੈ ਰਿਹਾ ਹੈ ਕਿ ਤੁਹਾਡੇ ਵੱਲੋਂ ਕਿਸੇ ਵੀ ਗੱਲ ਦਾ ਨਿਪਟਾਰਾ ਨਹੀ ਕੀਤਾ ਗਿਆ ਜਿਵੇਂ ਕਿ ਗੁਰਪ੍ਰੀਤ ਸੇਵਾਦਾਰ ਦੀ ਨਿਜਾਇਜ਼ ਤੌਰ ਤੇ ਇੱਕ ਦਿਨ ਦੀ ਤਨਖਾਹ ਕੱਟਣ ਬਾਰੇ ਜੁਬਾਨੀ ਤੌਰ ਤੇ ਸੋਨਾ (ਆਕਊਟੈਂਟ) ਨੂੰ ਆਖਿਆ ਗਿਆ।

ਇਹ ਗੱਲ ਜੱਥੇਬੰਦੀ ਦੇ ਨੋਟਿਸ ਵਿਚ ਆਈ ਤਾਂ ਜੱਥੇਬੰਦੀ ਨੇ ਤੁਹਾਡੇ ਨਾਲ ਗੱਲ ਵੀ ਕੀਤੀ ਪ੍ਰੰਤੂ ਤੁਹਾਡੇ ਵੱਲੋਂ ਇਹ ਵਿਸ਼ਵਾਸ਼ ਦੁਵਾਇਆ ਕਿ ਮੈ ਇਹ ਤਨਖਾਹ ਨਹੀਂ ਕੱਟਾਗਾਂ। ਪ੍ਰੰਤੂ ਤੁਹਾਡੇ ਵੱਲੋਂ ਹੁਣ ਤੱਕ ਹੋਸਟਲ ਦੇ ਸਾਰੇ ਕਰਮਚਾਰੀਆਂ ਨੂੰ ਤਨਖਾਹ ਨਹੀ ਦਿੱਤੀ ਗਈ, ਇਸ ਲਈ ਜੱਥੇਬੰਦੀ ਵਿਚ ਭਾਰੀ ਰੋਸ਼ ਹੈ ਅਤੇ ਜੱਥੇਬੰਦੀ ਨੇ ਇਹ ਫੈਸਲਾ ਕੀਤਾ ਹੈ ਕਿ ਮਿਤੀ 14 ਦਸੰਬਰ 2023 ਨੂੰ ਸਵੇਰੇ 11:00 ਵਜੇ ਸਕੂਲ ਪ੍ਰਿੰਸੀਪਲ ਦੇ ਦਫ਼ਤਰ ਵਿਖੇ ਪ੍ਰਿੰਸੀਪਲ ਦੇ ਖਿਲਾਫ਼ ਰੋਸ਼ ਪ੍ਰਦਸ਼ਰਨ ਕੀਤਾ ਜਾਵੇਗਾ ਜਿਸਦੀ ਸਾਰੀ ਜਿੰਮੇਵਾਰੀ ਪ੍ਰਿੰਸੀਪਲ ਦੀ ਹੋਵੇਗੀ। ਉਨ੍ਹਾਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆ ਕਿਹਾ ਪੰਜਾਬ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਵੱਲ ਧਿਆਨ ਨਹੀ ਦੇ ਰਹੀ ਜਿਸ ਦੇ ਉਨ੍ਹਾਂ ਨੂੰ ਵੱਡੇ ਨਤੀਜੇ ਭੁਗਤਨੇ ਪੈਣਗੇ। ਉਨ੍ਹਾਂ ਕਿਹਾ ਕਿ ਮਿਤੀ 8 ਦਸੰਬਰ ਨੂੰ ਕਲੈਰੀਕਲ ਕਾਮਿਆ ਦੇ ਸਹਿਯੋਗ ਵਿਚ ਪੰਜਾਬ ਸਰਕਾਰ ਦੇ ਖਿਲਾਫ ਮੋਟਰ ਸਾਈਕਲ ਰੈਲੀ ਕੱਢੀ ਜਾਵੇਗੀ ਤੇ ਐਮ.ਐਲ.ਈਜ਼ ਦੀਆ ਕੋਠੀਆਂ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾ ਜਲਦੀ ਤੋਂ ਜਲਦੀ ਮੰਨਣ ਨਹੀ ਵੱਡੇ ਪੱਧਰ ਤੇ ਐਕਸ਼ਨ ਕੀਤੇ ਜਾਣਗੇ।

LEAVE A REPLY

Please enter your comment!
Please enter your name here