ਧੁੰਦ ਹੋਣ ਕਾਰਨ ਤੇਜ਼ ਰਫ਼ਤਾਰ ਪਿਕਅੱਪ ਨੇ ਸਕੂਲ ਬੱਸ ‘ਚ ਮਾਰੀ ਟੱਕਰ, 2 ਬੱਚੇ ਜ਼ਖ਼ਮੀ

ਫਾਜ਼ਿਲਕਾ (ਦ ਸਟੈਲਰ ਨਿਊਜ਼), ਪਲਕ। ਫਾਜ਼ਿਲਕਾ ਦੇ ਪਿੰਡ ਵੈਰੋਕਾ ਅਤੇ ਕਾਠਗੜ੍ਹ ਵਿੱਚ ਧੁੰਦ ਕਾਰਨ ਇੱਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਜਿੱਥੇ ਕਿ ਇੱਕ ਮਿੰਨੀ ਸਕੂਲ ਬੱਸ ਪਲਟ ਗਈ। ਬੱਸ ਵਿੱਚ ਕਰੀਬ 35 ਬੱਚੇ ਸਵਾਰ ਸਨ। ਇਸ ਹਾਦਸੇ ਵਿਚ ਦੋ ਸਕੂਲੀ ਬੱਚੇ ਗੰਭੀਰ ਜ਼ਖ਼ਮੀ ਹੋ ਗਏ ਅਤੇ ਬਹੁਤ ਹੀ ਮੁਸ਼ਕਿਲ ਨਾਲ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ।

Advertisements

ਮੌਕੇ ਤੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੱਤੀ ਕਿ ਸਾਹਮਣੇ ਤੋਂ ਤੇਜ਼ ਰਫ਼ਤਾਰ ਇੱਕ ਪਿਕਅੱਪ ਆ ਰਿਹਾ ਸੀ, ਜਿਸ ਦੀਆਂ ਲਾਇਟਾਂ ਕੰਮ ਨਹੀਂ ਕਰ ਰਹੀਆਂ ਸਨ। ਬੱਸ ਚਾਲਕ ਨੇ ਸੁਰੱਖਿਆ ਲਈ ਬੱਸ ਨੂੰ ਪੱਕੀ ਸੜਕ ਤੋਂ ਲਾਹ ਕੇ ਕੱਚੀ ਸੜਕ ਤੇ ਉਤਾਰ ਦਿੱਤਾ। ਸੜਕ ਕਿਨਾਰੇ ਥਾਂ ਨਾ ਹੋਣ ਕਾਰਨ ਬੱਸ ਖੇਤਾਂ ਵਿੱਚ ਪਲਟ ਗਈ। ਜ਼ਖ਼ਮੀ ਬੱਚਿਆ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

LEAVE A REPLY

Please enter your comment!
Please enter your name here