ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਲੁੱਟੇ ਬਜ਼ੁਰਗ ਤੋਂ 9 ਹਜ਼ਾਰ ਤੇ ਸੋਨੇ ਦੀ ਚੇਨ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ ਪਕੰਜ। ਜਲੰਧਰ ਦੇ ਬਸਤੀਦਾਨਿਸ਼ ਮੰਦਾ ਵਿੱਚ ਪਲਸਰ ਬਾਈਕ ਸਵਾਰ ਬਦਮਾਸ਼ਾਂ ਨੇ ਹਥਿਆਰਾਂ ਦੀ ਨੋਕ ਤੇ ਲੁੱਟ ਖੋਹ ਦੀ ਨੂੰ ਵਾਰਦਾਤ ਅੰਜਾਮ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਬਜ਼ੁਰਗ ਨਕੋਦਰ ਮੱਥਾ ਟੇਕਣ ਜਾ ਰਿਹਾ ਸੀ, ਤੇ ਜਦੋ ਉਹ ਥੋੜੀ ਦੂਰੀ ਤੇ ਪੁੱਜਾ ਤਾਂ ਉਸਨੂੰ ਕੁੱਝ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾ ਨੇ ਘੇਰ ਲਿਆ ਅਤੇ ਉਸ ਕੋਲੋ ਚੋਰਾਂ ਨੇ 9 ਹਜ਼ਾਰ ਰੁਪਏ, ਮੋਬਾਈਲ ਫੋਨ ਅਤੇ ਗਲੇ ਵਿੱਚ 1 ਤੋਲੇ ਸੋਨੇ ਦੀ ਚੇਨ ਲੁੱਟ ਲਈ ਅਤੇ ਉਹ ਉੱਥੋ ਫਰਾਰ ਹੋ ਗਏ।

Advertisements

ਜਾਣਕਾਰੀ ਮੁਤਾਬਕ ਜਦੋਂ ਉਸਨੇ ਬਦਮਾਸ਼ਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਨੌਜਵਾਨ ਨੇ ਉਸਦੇ ਸਿਰ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਕਈ ਰਾਹਗੀਰਾਂ ਤੋਂ ਮਦਦ ਵੀ ਮੰਗੀ ਪਰ ਬਦਮਾਸ਼ਾਂ ਦੇ ਹਥਿਆਰਾਂ ਨੂੰ ਦੇਖ ਕੇ ਕੋਈ ਵੀ ਰਾਹਗੀਰ ਮਦਦ ਨਹੀਂ ਕਰ ਸਕਿਆ। ਮੌਕੇ ਤੇ ਪੁਲਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


LEAVE A REPLY

Please enter your comment!
Please enter your name here