‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਲਾਭਪਾਤਰੀ ਪਰਿਵਾਰਾਂ ਨੂੰ ਮਿਲ ਰਹੀ ਹੈ 5 ਲੱਖ ਸਲਾਨਾ ਮੁਫ਼ਤ ਇਲਾਜ ਦੀ ਸਹੂਲਤ

ਗੁਰਦਾਸਪੁਰ, (ਦ ਸਟੈਲਰ ਨਿਊਜ਼)। ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਲਾਭਪਾਤਰੀ ਪਰਿਵਾਰਾਂ ਨੂੰ 5 ਲੱਖ ਰੁਪਏ ਸਲਾਨਾ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਸਿਹਤ ਵਿਭਾਗ ਵੱਲੋਂ  ਜ਼ਿਲਾ ਗੁਰਦਾਸਪੁਰ ਦੇ 39 ਸਰਕਾਰੀ ਤੇ ਨਿੱਜੀ ਹਸਪਤਾਲ ਸੂਚੀਬੱਧ ਕੀਤੇ ਗਏ ਹਨ ਜਿਥੋਂ ਮੁਫ਼ਤ ਇਲਾਜ ਦੀ ਸਹੂਲਤ ਲਈ ਜਾ ਸਕਦੀ ਹੈ।

Advertisements

ਜ਼ਿਲ੍ਹੇ ਦੇ ਸੂਚੀਬੱਧ ਹਸਪਤਾਲਾਂ ਦਾ ਵੇਰਵਾ ਦਿੰਦਿਆਂ ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ ਨੇ ਦੱਸਿਆ ਕਿ ਜ਼ਿਲੇ ਦੇ 39 ਸੂਚੀਬੱਧ ਹਸਪਤਾਲਾਂ ਵਿੱਚ 12 ਸਰਕਾਰੀ ਸਿਹਤ ਸੰਸਥਾਵਾਂ ਮੁਫ਼ਤ ਇਲਾਜ ਲਈ ਸੂਚੀਬੱਧ ਹਨ, ਜਿਨਾਂ ਵਿੱਚ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ, ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ, ਸੀ.ਐੱਚ.ਸੀ. ਭਾਮ, ਸੀ.ਐੱਚ.ਸੀ. ਧਾਰੀਵਾਲ, ਸੀ.ਐੱਚ.ਸੀ. ਦੀਨਾਨਗਰ, ਸੀ.ਐੱਚ.ਸੀ. ਫ਼ਤਹਿਗੜ ਚੂੜੀਆਂ, ਸੀ.ਐੱਚ.ਸੀ. ਘੁਮਾਣ, ਸੀ.ਐੱਚ.ਸੀ. ਕਾਹਨੂੰਵਾਨ, ਸੀ.ਐੱਚ.ਸੀ. ਕਲਾਨੌਰ, ਸੀ.ਐੱਚ.ਸੀ. ਨੌਸ਼ਹਿਰਾ ਮੱਝਾ ਸਿੰਘ, ਸੀ.ਐੱਚ.ਸੀ. ਕਾਦੀਆਂ, ਕਮਿਊਨਿਟੀ ਹੈਲਥ ਸੈਂਟਰ ਡੇਰਾ ਬਾਬਾ ਨਾਨਕ ਸ਼ਾਮਲ ਹਨ।

ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ 27 ਪ੍ਰਾਈਵੇਟ ਹਸਪਤਾਲ ਵੀ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਅਧੀਨ ਸੂਚੀਬੱਧ ਹਨ। ਇਨਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਅਕਾਸ਼ ਹਸਪਤਾਲ ਅਤੇ ਹਾਰਟ ਕੇਅਰ ਸੈਂਟਰ ਬਟਾਲਾ, ਬਾਬਾ ਦੀਪ ਸਿੰਘ ਹਸਪਤਾਲ ਅਲੀਵਾਲ ਰੋਡ ਬਟਾਲਾ, ਬਡਵਾਲ ਹਸਪਤਾਲ ਗੁਰਦਾਸਪੁਰ, ਬਾਹਰੀ ਹਸਪਤਾਲ ਦੀਨਾਨਗਰ, ਬਾਜਵਾ ਹਸਪਤਾਲ ਬਟਾਲਾ, ਬੀਬੀ ਕੌਲਾਂ ਜੀ ਹਸਪਤਾਲ ਫ਼ਤਹਿਗੜ ਚੂੜੀਆਂ, ਬੀ.ਜੇ.ਐੱਸ. ਬੱਲ ਮੈਮੋਰੀਅਲ ਹਸਪਤਾਲ ਬਟਾਲਾ, ਚੌਹਾਨ ਹਸਪਤਾਲ ਦੀਨਾਨਗਰ, ਛੀਨਾ ਹਸਪਤਾਲ ਬਟਾਲਾ, ਗੁਰਨੂਰ ਹਸਪਤਾਲ ਬਟਾਲਾ, ਗੁਰੂ ਨਾਨਕ ਸੁਪਰ ਸਪੈਸ਼ਲਿਟੀ ਹਸਪਤਾਲ ਘੁਮਾਣ, ਐੱਚ.ਏ.ਐੱਸ. ਛੀਨਾ ਹਸਪਤਾਲ ਬਟਾਲਾ, ਜੇ.ਸੀ. ਨੰਦਾ ਹਸਪਤਾਲ ਗੁਰਦਾਸਪੁਰ, ਕਾਹਲੋਂ ਹਸਪਤਾਲ, ਕਿਰਨ ਮੈਡੀਸਨ ਹਸਪਤਾਲ ਦੀਨਾਨਗਰ, ਕੋਹਲੀ ਹਸਪਤਾਲ ਧਾਰੀਵਾਲ, ਲਾਈਫ ਕੇਅਰ ਹਸਪਤਾਲ ਅਤੇ ਆਈ ਕੇਅਰ ਸੈਂਟਰ ਕੋਟ ਯੋਗਰਾਜ, ਮਹਾਜਨ ਹਸਪਤਾਲ ਐਂਡਰ ਆਈ ਕੇਅਰ ਸੈਂਟਰ ਗੁਰਦਾਸਪੁਰ, ਨਿਊ ਮਹਾਜਨ ਹਸਪਤਾਲ ਫ਼ਤਹਿਗੜ ਚੂੜੀਆਂ, ਨਿਊ ਬਾਵਾ ਲਾਲ ਜੀ ਹਸਪਤਾਲ ਖੈਹਿਰਾ ਰੋਡ, ਰੰਧਾਵਾ ਮਲਟੀਸਪੈਸ਼ਲਿਟੀ ਹਸਪਤਾਲ ਬਟਾਲਾ, ਆਰ.ਪੀ. ਅਰੋੜਾ ਮੈਡੀਸਿਟੀ ਗੁਰਦਾਸਪੁਰ, ਸੰਧੂ ਹਸਪਤਾਲ ਬਟਾਲਾ, ਸਤਸਰ ਹਸਪਤਾਲ ਬਟਾਲਾ, ਸ. ਰਾਮ ਸਿੰਘ ਮੈਮੋਰੀਅਲ ਬੱਬਰ ਮਲਟੀਸਪੈਸ਼ਲਿਟੀ ਹਸਪਤਾਲ ਜੀਵਨਵਾਲ ਬੱਬਰੀ, ਸੁਰਜੀਤ ਹਸਪਤਾਲ ਕਲਾਨੌਰ ਅਤੇ ਵਿਆਨ ਮਲਟੀਸਪੈਸ਼ਲਿਟੀ ਹਸਪਤਾਲ ਬਟਾਲਾ ਸ਼ਾਮਲ ਹਨ।

ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ ਨੇ ਅੱਗੇ ਦੱਸਿਆ ਕਿ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਦਾ ਕਾਰਡ ਜੇ-ਫਾਰਮ ਹੋਲਡਰ ਕਿਸਾਨ, ਰਜਿਸਟਰਡ ਉਸਾਰੀ ਕਿਰਤੀ, ਰਾਸ਼ਨ ਕਾਰਡ ਯੋਜਨਾ ਦੇ ਸਮਾਰਟ ਕਾਰਡ ਹੋਲਡਰ ਵਿਅਕਤੀ, ਰਜ਼ਿਸਟਰਡ ਛੋਟੇ ਵਪਾਰੀ ਅਤੇ ਯੈਲੋ/ਐਕਰੀਡੇਸ਼ਨ ਕਾਰਡ ਧਾਰਕ ਪੱਤਰਕਾਰ ਬਣਵਾ ਸਕਦੇ ਹਨ। ਉਨਾਂ ਉਪਰੋਕਤ ਕੈਟਾਗਰੀ ਦੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਜਿਨਾਂ ਨੇ ਅਜੇ ਤੱਕ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਆਪਣੇ ਕਾਰਡ ਨਹੀਂ ਬਣਾਏ ਉਹ ਤੁਰੰਤ ਆਪਣੇ ਕਾਰਡ ਬਣਵਾ ਲੈਣ ਤਾਂ ਜੋ ਲੋੜ ਪੈਣ ‘ਤੇ ਉਹ ਸਿਹਤ ਬੀਮਾ ਯੋਜਨਾ ਦਾ ਲਾਭ ਲੈ ਸਕਣ। ਉਨਾਂ ਕਿਹਾ ਕਿ ਸਿਹਤ ਬੀਮਾ ਯੋਜਨਾ ਦੇ ਕਾਰਡ ਹੁਣ ਘਰ ਬੈਠੇ ‘ਆਯੂਸ਼ਮਾਨ ਐਪ’ ਰਾਹੀਂ ਵੀ ਬਣਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਸੂਚੀਬੱਧ ਹਸਪਤਾਲਾਂ, ਸੇਵਾ ਕੇਂਦਰਾਂ ਅਤੇ ਸੀ.ਐੱਸ.ਸੀ. ਸੈਂਟਰਾਂ ਤੋਂ ਵੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾ ਸਕਦੇ ਹਨ। ਉਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਬੀਮਾਂ ਯੋਜਨਾ ਦੇ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ।

LEAVE A REPLY

Please enter your comment!
Please enter your name here