ਐਸਸੀ ਮੋਰਚਾ ਨੇ ਅਯੁੱਧਿਆ ਏਅਰਪੋਰਟ ਦਾ ਨਾਂ ਭਗਵਾਨ ਮਹਾਰਿਸ਼ੀ ਵਾਲਮੀਕਿ ਮਹਾਰਾਜ ਜੀ ਦੇ ਨਾਂ ਤੇ ਰੱਖਣ ਤੇ ਮੋਦੀ ਸਰਕਾਰ ਦਾ ਕੀਤਾ ਧੰਨਵਾਦ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਅਯੁੱਧਿਆ ਵਿੱਚ ਅੰਤਰਰਾਸ਼ਟਰੀ ਏਅਰ ਪੋਰਟ ਦਾ ਨਾਮ ਭਗਵਾਨ ਮਹਾਰਿਸ਼ੀ ਵਾਲਮੀਕਿ ਮਹਾਰਾਜ ਜੀ ਦੇ ਨਾਮ ਤੇ ਰੱਖਣ ਤੇ ਭਾਰਤੀ ਜਨਤਾ ਪਾਰਟੀ ਦੇ ਐਸ ਸੀ ਮੋਰਚਾ ਪੰਜਾਬ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ। ਸੋਮਵਾਰ ਨੂੰ ਇੱਕ ਪ੍ਰੈਸ ਮਿਲਣੀ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਐਸ ਸੀ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਨਿਰਮਲ ਸਿੰਘ ਨਾਹਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵਲੋਂ ਅਯੁੱਧਿਆ ਵਿੱਚ ਅੰਤਰਰਾਸ਼ਟਰੀ ਏਅਰ ਪੋਰਟ ਦਾ ਨਾਮ ਭਗਵਾਨ ਮਹਾਰਿਸ਼ੀ ਵਾਲਮੀਕਿ ਮਹਾਰਾਜ ਜੀ ਦੇ ਨਾਮ ਤੇ ਰੱਖਣ ਤੇ ਵਾਲਮੀਕਿ ਸਮਾਜ ਦਾ ਬਹੁਤ ਮਾਨ ਵਧਿਆ ਹੈ। ਨਾਹਰ ਨੇ ਦੇਸ਼ ਦੇ ਸਮੂਹ ਵਾਲਮੀਕਿ ਸਮਾਜ ਨੂੰ ਅਪੀਲ ਕੀਤੀ ਕਿ ਆਉਣ ਵਾਲੀ ਲੋਕਸਭਾ ਚੋਣਾਂ ਚ ਵੱਧ ਤੋਂ ਵੱਧ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਕੇ ਨਰੇਂਦਰ ਮੋਦੀ ਨੂੰ ਦੋਬਾਰਾ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਜਾਵੇ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਐਸ ਸੀ ਮੋਰਚਾ ਪੰਜਾਬ ਦੇ ਮੇਂਬਰ ਸ ਮਹਿੰਦਰ ਸਿੰਘ ਬਲੇਰ, ਬਲਵਿੰਦਰ ਸਿੰਘ ਰਾਈਆਂਵਾਲ ਸਾਬਕਾ ਜਿਲਾ ਪ੍ਰਧਾਨ ਐਸ ਸੀ ਮੋਰਚਾ ਭਾਜਪਾ, ਰਸ਼ਪਾਲ ਸਿੰਘ ਸਾਬਕਾ ਜਿਲਾ ਮੀਤ ਪ੍ਰਧਾਨ ਐਸ ਸੀ ਮੋਰਚਾ ਭਾਜਪਾ, ਸਤਪਾਲ ਸਿੰਘ ਸਾਬਕਾ ਫੋਜੀ, ਪੰਜਾਬ ਪ੍ਰਧਾਨ ਪ੍ਰਾਈਵੇਟ ਲੇਬਰ ਯੂਨੀਅਨ ਹਾਜ਼ਿਰ ਸਨ।

Advertisements

LEAVE A REPLY

Please enter your comment!
Please enter your name here