Wednesday, October 21, 2026
Home Latest ਸੀਵਰੇਜ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ 1 ਕਰਮਚਾਰੀ ਦੀ ਹੋਈ ਮੌਤ, 2...

ਸੀਵਰੇਜ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ 1 ਕਰਮਚਾਰੀ ਦੀ ਹੋਈ ਮੌਤ, 2 ਦੀ ਹਾਲਤ ਨਾਜ਼ੁਕ

ਸੰਗਰੂਰ (ਦ ਸਟੈਲਰ ਨਿਊਜ਼),ਪੰਕਜ। ਸੰਗਰੂਰ ਦੇ ਲਹਿਰਾਗਾਗਾ ਨਗਰ ਕੌਂਸਲ ਵਿੱਚ ਸਫ਼ਾਈ ਕਰਮਚਾਰੀਆਂ ਵੱਲੋ ਸੀਵਰੇਜ ਦੀ ਸਫ਼ਾਈ ਕਰਨ ਸਮੇ ਇੱਕ ਵੱਡਾ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਸਫ਼ਾਈ ਕਰਮਚਾਰੀ ਸੀਵਰੇਜ ਦਾ ਢੱਕਣ ਚੁੱਕ ਕੇ ਹੇਠਾਂ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਸੀਵਰੇਜ ਦੀ ਗੈਸ ਚੜ੍ਹਨ ਕਾਰਨ ਉਹ ਹੇਠਾਂ ਡਿੱਗ ਗਿਆ, ਫਿਰ ਜਦੋ ਉਹ ਬਾਹਰ ਨਹੀ ਆਇਆ ਤਾਂ ਉਸਨੂੰ ਬਾਹਰ ਕੱਢਣ ਦੂਜਾ ਕਰਮਚਾਰੀ ਹੇਠਾਂ ਉਤਰਿਆ ਪਰ ਉਹ ਵੀ ਵਾਪਸ ਨਾਂ ਆਇਆ।

Advertisements

ਜਦੋ ਤੀਜਾ ਕਰਮਚਾਰੀ ਅੰਦਰ ਗਿਆ ਤਾਂ ਉਹ ਵੀ ਵਾਪਸ ਨਹੀ ਆਇਆ ਤਾਂ ਉਸਦੇ ਇੱਕ ਹੋਰ ਸਾਥੀ ਨੇ ਤਿੰਨਾਂ ਨੂੰ ਬਾਹਰ ਕੱਢਿਆ। ਜਿਨ੍ਹਾਂ ਵਿੱਚੋ ਇੱਕ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ ਅਤੇ ਦੋ ਕਰਮਚਾਰੀਆ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਨੂੰ ਹਸਪਤਾਲ ਰੈਫਰ ਕੀਤਾ ਗਿਆ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

LEAVE A REPLY

Please enter your comment!
Please enter your name here