ਸ਼੍ਰੀ ਨੀਲਕੰਠ ਮੰਦਰ ਵਿਖੇ ਮਾਤਾ ਦੀ ਚੋਕੀ ਦਾ ਕੀਤਾ ਗਿਆ ਆਯੋਜਨ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ।  ਸ਼੍ਰੀ ਨੀਲਕੰਠ ਮੰਦਰ ਕਮੇਟੀ ਅਰਬਨ ਅਸਟੇਟ ਵਲੋਂ ਨਵੇਂ ਸਾਲ ਦੇ ਮੌਕੇ ਤੇ ਚੇਅਰਮੈਨ ਧਰਮਚੰਦ ਸ਼ਰਮਾ ਅਤੇ ਪ੍ਰਧਾਨ ਐਡਵੋਕੇਟ ਪ੍ਰਦੀਪ ਕੁਮਾਰ ਤੁਲੀ ਦੀ ਪ੍ਰਧਾਨਗੀ ਹੇਠ ਸ਼੍ਰੀ ਨੀਲਕੰਠ ਮੰਦਰ ਵਿਖੇ ਮਾਤਾ ਦੀ ਚੋਕੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਰਾਜਨ ਮਿੰਨੀ ਚੰਚਲ ਨੇ ਆਪਣੀ ਰੱਸਭਿੱਣੀ ਅਵਾਜ਼ ਵਿੱਚ ਭੇਟਾਂ ਨਾਲ ਭਗਤਾਂ ਨੂੰ ਨਿਹਾਲ ਕੀਤਾ। 

Advertisements

ਇਸ ਮੌਕੇ ਪ੍ਰਧਾਨ ਐਡਵੋਕੇਟ ਤੁਲੀ ਅਤੇ ਮੰਦਿਰ ਕਮੇਟੀ ਦੇ ਹੋਰ ਮੈਂਬਰਾਂ ਵਲੋਂ ਪੂਜਾ ਕਾਰਵਾਈ ਗਈ। ਇਸ ਮੌਕੇ ਰਾਜਨ ਮਿੰਨੀ ਚੰਚਲ ਨੇ ‘ ਜਦੋ ਪੋਹ ਦੀ ਠੰਡੀਆਂ ਹਵਾਵਾਂ ਚਲੀਆਂ, ਬੱਚਿਆਂ ਨੂੰ ਚਿਠੀਆਂ ਮੈਯਾ ਨੇ ਘਲੀਆਂ, ਮੈਥੋਂ ਮੰਗਿਆਂ ਨੀ ਜਾਣਾ, ਤੂੰ ਆਪ ਵੇਖ ਲਈ, ਚੰਗਾ ਲੱਗਦਾ ਨੀ ਦੂਰ ਦੂਰ ਰਹਿਣਾ, ਕੁੰਡਾ ਖੋਲ ਜਾ ਨਾ ਖੋਲ ਖੜਕਾਈ ਜਾਵਾਂਗੇ ਆਦਿ ਭੇਟਾਂ ਤੇ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਦੇ ਨਾਲ ਹੀ ਸ਼੍ਰੀ ਰਾਮ ਮੰਦਿਰ ਦੇ ਉਦਘਾਟਨ ਨੂੰ ਸਮਰਪਿਤ “ਰਾਮ ਆਏਂਗੇ ਤੋਂ ਅੰਗਨਾ ਸਜਾਉਂਗੀ’ ਨੇ ਭਗਤਾਂ ਨੂੰ ਭਾਵ ਵਿਭੋਰ ਕੀਤਾ। ਇਸ ਮੌਕੇ ਪ੍ਰਧਾਨ ਐਡਵੋਕੇਟ ਤੁਲੀ ਨੇ ਕਿਹਾ ਕਿ ਸ਼੍ਰੀ ਰਾਮ ਮੰਦਿਰ ਦੇ ਉਦਘਾਟਨ ਦੇ ਸੰਬੰਧ ਵਿਚ ਮੰਦਿਰ ਵਿਚ 24 ਜਨਵਰੀ ਨੂੰ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਦੇ ਨਾਲ ਹੋ ਮੰਦਿਰ ਦੇ ਸਥਾਪਨਾ ਦਿਵਸ ਤੇ 14 ਫਰਵਰੀ ਨੂੰ ਸ਼੍ਰੀ ਖਾਟੂਸ਼ਾਮ ਜੀ ਦੀ ਮੂਰਤੀ ਸਥਾਪਨਾ ਕੀਤੀ ਜਾਵੇਗੀ ਅਤੇ ਵਿਸ਼ੇਸ਼ ਕੀਰਤਨ ਸਮਾਗਮ ਵੀ ਹੋਵੇਗਾ।

ਇਸ ਮੌਕੇ ਭ੍ਰਿਗੂ ਦਰਬਾਰ ਤੋਂ ਮੁਕੇਸ਼ ਜੀ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ. ਸਮਾਗਮ ਵਿਚ ਡਿਪਟੀ ਮੇਅਰ ਵਿਨੋਦ ਸੂਦ, ਮੰਦਿਰ ਦੇ ਜਨਰਲ ਸਕੱਤਰ ਦੀਪਕ ਅਰੋੜਾ, ਸੀਨੀਅਰ ਮੀਤ ਪ੍ਰਧਾਨ ਸੂਰਜ ਅਗਰਵਾਲ, ਅਸ਼ੀਸ਼ ਕੁੰਦਰਾ, ਵਿਕਾਸ ਪੂਰੀ, ਜੀਤ ਕੁਮਾਰ ਥਰੇਜਾ, ਸੰਨੀ ਗੁਪਤਾ, ਦੀਪਕ ਗਰੋਵਰ, ਰਾਕੇਸ਼ ਪਰਾਸ਼ਰ, ਸੁਨੀਲ ਮੜੀਆ, ਐਡਵੋਕੇਟ ਅਨੁਜ.ਆਨੰਦ, ਨਰੇਸ਼ ਅਗਰਵਾਲ, ਰਾਕੇਸ਼ ਸ਼ਰਮਾ, ਕਮਲ ਰਾਵਲ, ਸੰਜੀਵ ਸ਼ਰਮਾ, ਰੋਹਿਤ ਅਰੋੜਾ, ਸੰਜੇ ਚੱਢਾ, ਸੁਸ਼ੀਲ ਕੁਮਾਰ ਵਸ਼ਿਸ਼ਟ, ਪ੍ਰਭਾਤ ਬਜਾਜ, ਅਮਰਜੀਤ ਅਰੋੜਾ, ਪ੍ਰਦੀਪ ਕੰਗ, ਐਸ.ਕੇ.ਸੂਦ, ਵੰਦਨਾ ਅੱਗਰਵਾਲ, ਸਿਮਰਨ ਕੰਗ, ਸੁਨੀਤਾ  ਮੜੀਆ, ਸੁਨੀਤਾ ਸ਼ਰਮਾ, ਨਿਧੀ ਅਰੋੜਾ, ਮਹਿਕ ਆਨੰਦ ਅਤੇ ਨਿਸ਼ਾ ਵੀ ਹਾਜ਼ਰ ਰਹੇ।

LEAVE A REPLY

Please enter your comment!
Please enter your name here