ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਿਖੇ ਪਲੇਸਮੈਂਟ ਕੈਂਪ 5 ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਿਖੇ ਮਿਤੀ 5 ਜਨਵਰੀ 2024 ਦਿਨ ਸ਼ੁੱਕਰਵਾਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫਸਰ ਸੰਦੀਪ ਕੁਮਾਰ ਨੇ ਦੱਸਿਆਾ ਕਿ ਇਸ ਪਲੇਸਮੈਂਟ ਕੈਂਪ ਵਿਚ ਜ਼ਿਕਿਤਜ਼ਾ ਹੈਲਥ ਕੇਅਰ ਲਿਮਟਿਡ (ਐਂਬੂਲੈਂਸ 108) ਅਤੇ ਹੁਸ਼ਿਆਰਪੁਰ ਆਟੋਮੋਬਾਇਲ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਕਿਤਜ਼ਾ ਹੈਲਥ ਕੇਅਰ ਲਿਮਟਿਡ (ਐਂਬੂਲੈਂਸ 108) ਵੱਲੋਂ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ (ਈ. ਐਮ. ਟੀ) ਦੀ ਭਰਤੀ (ਕੇਵਲ ਲੜਕਿਆਂ ਲਈ) ਕੀਤੀ ਜਾ ਰਹੀ ਹੈ, ਜਿਸ ਦੀ ਘੱਟੋ-ਘੱਟ ਯੋਗਤਾ ਬਾਰ੍ਹਵੀਂ (ਸਾਇੰਸ), ਏ. ਐਨ. ਐਮ, ਜੀ ਐਨ. ਐਮ, ਡੀ ਫਾਰਮੇਸੀ ਅਤੇ ਬੀ ਫਾਰਮੇਸੀ ਰੱਖੀ ਗਈ ਹੈ।

Advertisements

ਇਸੇ ਤਰ੍ਹਾਂ ਹੁਸਿਆਰਪੁਰ ਆਟੋਮੋਬਾਇਲ ਵੱਲੋੋਂ ਸਰਵਿਸ ਐਡਵਾਈਜ਼ਰ ਦੀ ਭਰਤੀ ਕੀਤੀ ਜਾ ਰਹੀ ਹੈ, ਜਿਸ ਦੀ ਯੋਗਤਾ ਬੀ. ਟੈੱਕ. ਮਕੈਨੀਕਲ ਇੰਜ:, ਕਸਟਮਰ ਕੇਅਰ ਮੈਨੇਜਰ (ਸੀ. ਸੀ. ਐਮ) ਦੀ ਭਰਤੀ ਲਈ ਯੋਗਤਾ ਗ੍ਰੈਜੂਏਸ਼ਨ, ਸੇਲਜ਼ ਅਫਸਰ ਦੀ ਭਰਤੀ ਲਈ ਯੋਗਤਾ ਬਾਰ੍ਹਵੀਂ ਅਤੇ ਸਕਿਊਰਿਟੀ ਦੀ ਭਰਤੀ ਲਈ ਯੋਗਤਾ ਦਸਵੀਂ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ  ਉਪਰੋਕਤ ਭਰਤੀ ਲਈ ਕੇਵਲ ਲੜਕੇ ਯੋਗ ਹਨ। ਉਨ੍ਹਾਂ ਕਿਹਾ ਕਿ ਚਾਹਵਾਨ ਯੋਗ ਪ੍ਰਾਰਥੀ ਮਿਤੀ 5 ਜਨਵਰੀ 2024 ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਮ.ਐਸ.ਡੀ.ਸੀ ਬਿਲਡਿੰਗ, ਪਹਿਲੀ ਮੰਜ਼ਿਲ, ਸਰਕਾਰੀ ਆਈ.ਟੀ.ਆਈ ਕੰਪਲੈਕਸ, ਜਲੰਧਰ ਰੋਡ, ਹੁਸ਼ਿਆਰਪੁਰ ਵਿਖੇ ਆਪਣਾ ਬਾਇਓਡਾਟਾ ਲੈ ਕੇ ਇਸ ਪਲੇਸਮੈਂਟ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।

LEAVE A REPLY

Please enter your comment!
Please enter your name here