ਦਾਜ ਲਈ ਤੰਗ ਪਰੇਸ਼ਾਨ ਅਤੇ ਕੁੱਟਮਾਰ ਕਰਨ ਦੇ ਆਰੋਪ ਵਿਚ ਪਤੀ ਖਿਲਾਫ ਮਾਮਲਾ ਦਰਜ

ਗੜਸ਼ੰਕਰ (ਦ ਸਟੈਲਰ ਨਿਊਜ਼): ਗੜਸ਼ੰਕਰ ਪੁਲਿਸ ਨੇ ਦਾਜ ਲਈ ਮੰਗ ਕਰਨ ਅਤੇ ਮਹਿਲਾ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਉਸਦੇ ਪਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦੇ ਅਨੁਸਾਰ ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਬਿਲੜੋ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਵੱਲੋ ਥਾਣਾ ਗੜਸ਼ੰਕਰ ਵਿੱਚ ਇਕ ਸ਼ਿਕਾਇਤ ਦਰਜ ਕਰਵਾਈ ਜਿਸ ਵਿਚ ਉਸਨੇ ਆਪਣੇ ਸਹੁਰਾ ਪਰਿਵਾਰ ਵੱਲੋ ਦਾਜ ਲਈ ਤੰਗ ਪ੍ਰੇਸ਼ਾਨ ਅਤੇ ਕੁੱਟਮਾਰ ਕਰਨ ਦਾ ਆਰੋਪ ਲਗਾਇਆ ਹੈ।

Advertisements

ਲੜਕੀ ਲਵਪ੍ਰੀਤ ਨੇ ਆਪਣੇ ਪਤੀ ਜਸਬੀਰ ਸਿੰਘ, ਸੱਸ ਰਤਨ ਕੌਰ, ਜੇਠ ਜੋਗੀ ਤੇ ਹੋਰ ਦਾਜ ਲਿਆਉਣ ਅਤੇ ਉਸ ਨਾਲ ਕੁੱਟਮਾਰ ਕਰਨ ਦੇ ਆਰੋਪ ਲਗਾਏ ਗਏ ਸਨ। ਇਸ ਮਾਮਲੇ ਦੀ ਇੰਨਕੁਆਰੀ ਮੁੱਖ ਅਫਸਰ ਥਾਣਾ ਵੱਲੋ ਕੀਤੀ ਗਈ। ਜਿਹਨਾ ਨੇ ਆਪਣੀ ਇੰਨਕੁਆਰੀ ਰਿਪੋਰਟ ਵਿੱਚ ਜਸਬੀਰ ਸਿੰਘ ਨੂੰ ਦੋਸ਼ੀ ਠਹਿਰਾਉਦਿਆ ਉਸਦੇ ਖਿਲਾਫ ਮਾਮਲਾ ਦਰਜ ਕਰਨ ਦੀ ਸ਼ਿਫਾਰਿਸ਼ ਕੀਤੀ। ਜਿਸਤੋਂ ਬਾਅਦ ਪੁਲਿਸ ਨੇ ਲੜਕੀ ਦੇ ਪਤੀ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here