ਗੁੰਡਾਗਰਦੀ ਅਤੇ ਹੁਲੜਬਾਜ਼ੀ ਕਰਨ ਦੇ ਮਾਮਲੇ ਵਿੱਚ 7 ਨੌਜਵਾਨ ਨਾਮਜ਼ਦ, 6-7 ਅਣਪਛਾਤਿਆਂ ਖਿਲ਼ਾਫ ਮਾਮਲਾ ਦਰਜ਼

ਤਲਵਾੜਾ/ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਪਲਕ। ਤਲਵਾੜਾ ਪੁਲਿਸ ਨੇ 7 ਨੌਜਵਾਨਾਂ ਵੱਲੋਂ ਗੁੰਡਾਗਰਦੀ ਕਰਨ ਅਤੇ ਦੁਕਾਨਦਾਰਾਂ ਨਾਲ ਗਾਲੀ-ਗਲੋਚ ਕਰਨ ਦੇ ਮਾਮਲੇ ਵਿੱਚ ਨੌਜਵਾਨਾਂ ਦਾ ਨਾਂ ਨਾਮਜ਼ਦ ਕੀਤਾ ਹੈ ਅਤੇ 6-7 ਅਣਪਛਾਤਿਆਂ ਖਿਲ਼ਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏਐਸਆਈ ਰਣਵੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਮੋਬਾਇਲ ਫੋਨ ਤੇ ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਇਆ ਸੀ। ਜਿਸ ਵਿੱਚ ਵੇਖਿਆ ਗਿਆ ਕਿ ਅੱਡਾ ਕਮਾਹੀਦੇਵੀ ਵਿਖੇ ਕੁਝ ਅਣਪਛਾਤੇ ਹੁਲੜਬਾਦ ਨੌਜਵਾਨਾਂ ਵੱਲੋਂ ਦੁਕਾਨਦਾਰਾਂ ਨਾਲ ਗੁੰਡਾਗਰਦੀ ਕੀਤੀ ਗਈ ਅਤੇ ਦੁਕਾਨਦਾਰਾਂ ਨੂੰ ਗਾਲੀ ਗਲੋਚ ਕਰਕੇ ਡਰਾਇਆ ਧਮਕਾਇਆ ਵੀ ਗਿਆ।

Advertisements

ਜਿਸ ਸਬੰਧੀ ਏਐਸਆਈ ਰਣਵੀਰ ਸਿੰਘ ਵੱਲੋਂ ਪੜਤਾਲ ਕਰਨ ਤੇ ਅਤੇ ਖੂਫੀਆ ਸੋਰਸਾ ਤੋਂ ਪਤਾ ਲੱਗਾ ਕਿ ਮਿਤੀ 06.01.24 ਨੂੰ ਸ਼ਾਮ ਕਰੀਬ 5 ਵਜੇ ਬਲਿੰਦਰ ਸਿੰਘ ਉਰਫ਼ ਅਮਿਤ ਪੁੱਤਰ ਹਰਬੰਸ ਲਾਲ ਵਾਸੀ ਡਡਿਆਲੀ, ਸਾਹਿਲ ਉਰਫ਼ ਸ਼ਾਲੂ ਪੁੱਤਰ ਬਿੱਟੂ ਡਾਕਟਰ ਵਾਸੀ ਡਡਿਆਲੀ, ਸਾਹਿਲ ਪੁੱਤਰ ਕਸ਼ਮੀਰ ਸਿੰਘ ਵਾਸੀ ਡਡਿਆਲੀ, ਗੋਸ਼ਾ ਪੁੱਤਰ ਨਾਮਲੂਮ ਵਾਸੀ ਪੱਸੀ ਕੰਢੀ ਥਾਣਾ ਦਸੂਹਾ, ਸਰਦ ਡਡਵਾਲ ਪੁੱਤਰ ਨਾਮਲੂਮ ਵਾਸੀ ਹਲੇੜ (ਰਾਮਪੁਰ) ਥਾਣਾ ਦਸੂਹਾ ਜ਼ਿਲ੍ਹਾਂ ਹੁਸ਼ਿਆਰਪੁਰ ਅਤੇ ਕੈਪਟਨ ਪੁੱਤਰ ਨਾਮਲੂਮ ਵਾਸੀ ਚੱਗਰਾਂ ਮੁਹੱਲਾ ਬੱਡਲਾ ਥਾਣਾ ਦਸੂਹਾ ਜਿਲ੍ਹਾਂ ਹੁਸ਼ਿਆਰਪੁਰ ਨੇ ਸਮੇਤ ਹੋਰ 6-7 ਅਣਪਛਾਤੇ ਨੌਜਵਾਨਾਂ ਦੇ ਖਤਰਨਾਕ ਤੇਜ਼ਧਾਰ ਹਥਿਆਰਾਂ ਦੇ ਨਾਲ ਲੈਸ ਹੋ ਕੇ ਬੱਸ  ਅੱਡਾ ਕਮਾਹੀ ਦੇਵੀ ਵਿਖੇ ਬਜ਼ਾਰ ਵਿੱਚ ਕਾਫੀ ਹੰਗਾਮਾ ਅਤੇ ਹੁਲੜਬਾਜੀ ਕੀਤੀ ਹੈ। ਜਿਸ ਨਾਲ ਨਾਗਰਿਕਾਂ ਵਿੱਚ ਬਹੁਤ ਹੀ ਡਰ ਅਤੇ ਸਹਿਮ ਦਾ ਮਹੌਲ ਪੈਦਾ ਹਿਆ ਹੈ ਅਤੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਵੀ ਕਾਫੀ ਪਰੇਸ਼ਾਨ ਕੀਤਾ ਗਿਆ ਹੈ। ਪੁਲਿਸ ਨੇ 160, 148, 149, 506, ਭ/ਦ ਅਤੇ 25/54/59 ਆਰਮਜ ਐਕਟ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਨੌਜਵਾਨਾਂ ਦੀ ਪੁਲਿਸ ਵੱਲੋਂ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋ ਪਾਈ ਹੈ, ਪਰ ਜਲਦੀ ਹੀ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here