ਅਜੇ ਵਾਸੀ ਕੱਚਾ ਟੋਬਾ 65 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਪਲਕ। ਆਈਪੀਐਸ ਸੁਰੇਂਦਰ ਲਾਂਬਾ ਸਿਟੀ ਹੁਸ਼ਿਆਰਪੁਰ ਦੀ ਹਦਾਇਤਾਂ ਨਸ਼ਾ-ਤਸਕਰੀ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਚਲਾਈ ਗਈ। ਜਿਸ ਸਬੰਧੀ ਏਐਸਆਈ ਅਮਰਜੀਤ ਸਿੰਘ ਸਮੇਤ ਪੁਲਿਸ ਕਰਮਚਾਰੀਆਂ ਨਾਲ ਗੁਪਤ ਸੂਚਨਾ ਦੇਣ ਦੇ ਆਧਾਰ ਤੇ ਕੋਟੂ ਮੌੜ ਤੇ ਪਹੁੰਚੇ ਤਾਂ ਅਜੈ ਕੁਮਾਰ ਉਰਫ਼ ਅਜੇ ਪੁੱਤਰ ਮਦਨ ਲਾਲ ਵਾਸੀ ਮਕਾਨ ਨੰ. 183 ਕੱਚਾ ਟੋਬਾ ਥਾਣਾ ਸਿਟੀ ਹੁਸ਼ਿਆਰਪੁਰ ਨੂੰ ਕਾਬੂ ਕੀਤਾ ਗਿਆ। ਜੋ ਕਿ ਨਸ਼ਾ ਵੇਚਣ ਦਾ ਧੰਦਾ ਕਰਦਾ ਹੈ। ਅਜੇ ਤੇ ਪਹਿਲਾਂ ਵੀ ਨਸ਼ਾ ਵੇਚਣ ਦੇ ਕਈ ਮਾਮਲੇ ਦਰਜ਼ ਹਨ। ਜਦੋਂ ਪੁਲਿਸ ਵੱਲੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 65 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਪੁਲਿਸ ਨੇ ਉਕਤ ਮੁਲਜ਼ਮ ਦੇ ਖਿਲਾਫ਼ 22-61-58 ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਉਸਨੂੰ ਅਦਾਲਤ ਵਿੱਚ ਪੇਸ਼ ਕਰ ਅਤੇ ਰਿਮਾਂਡ ਹਾਸਲ ਕਰ ਹੋਰ ਪੁੱਛਗਿੱਛ ਕੀਤੀ ਜਾਵੇਗੀ।

Advertisements

LEAVE A REPLY

Please enter your comment!
Please enter your name here