22 ਜਨਵਰੀ ਨੂੰ ਆਪਣੇ ਘਰਾਂ ਵਿਚ ਰੰਗ-ਬਿਰੰਗੀਆਂ ਰੋਸ਼ਨੀਆਂ ਤੇ ਦੀਵੇ ਜਗਾਓ: ਗੌਰਵ ਕੰਡਾ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਅਯੁੱਧਿਆ ਵਿਖੇ 22 ਜਨਵਰੀ ਨੂੰ ਭਗਵਾਨ ਸ਼੍ਰੀ ਰਾਮ ਦੇ ਹੋ ਰਹੇ ਮੰਦਿਰ ਦੇ ਨਿਰਮਾਣ ਦੇ ਸਬੰਧ ਵਿੱਚ ਵਿਰਾਸਤੀ ਸ਼ਹਿਰ ਕਪੂਰਥਲਾ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵੱਲੋਂ ਅਯੁੱਧਿਆ ਤੋਂ ਆਏ ਸੱਦਾ ਪੱਤਰ ਹਰ ਘਰ ਤੱਕ ਪਹੁੰਚਾਉਣ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਸੇ ਲੜੀ ਤਹਿਤ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਜਿਲਾ ਯੂਥ ਜੋਇੰਟ ਸਕੱਤਰ ਗੌਰਵ ਕੰਡਾ ਦੇ ਨਿਵਾਸ ਸਥਾਨ ਮੁਹੱਲਾ ਮੁਹੱਬਤ ਨਗਰ ਵਿਖੇ ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲ੍ਹਾ ਮੀਤ ਪ੍ਰਧਾਨ ਜੋਗਿੰਦਰ ਤਲਵਾੜ ਨੇ ਸ਼੍ਰੀ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ ਪੱਤਰ ਦਿੱਤਾ। ਇਸ ਮੌਕੇ ਜੋਗਿੰਦਰ ਤਲਵਾੜ ਨੇ ਕਿਹਾ ਕਿ 500 ਸਾਲਾਂ ਬਾਅਦ 22 ਜਨਵਰੀ ਨੂੰ ਅਯੁੱਧਿਆ ਦੇ ਮੰਦਰ ਵਿੱਚ ਭਗਵਾਨ ਰਾਮ ਲੱਲਾ ਦੇ ਪ੍ਰਕਾਸ਼ ਪੁਰਬ ਮੌਕੇ ਪੂਰੇ ਭਾਰਤ ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਦੇਸ਼ ਭਰ ਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। 22 ਜਨਵਰੀ ਨੂੰ ਇਕ ਤਿਉਹਾਰ ਮਨਾਇਆ ਜਾ ਰਿਹਾ ਹੈ। ਤਲਵਾੜ ਨੇ ਗੌਰਵ ਕੰਡਾ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿ ਉਹ 20,21 ਤੇ 22 ਜਨਵਰੀ ਨੂੰ ਆਪਣੇ ਘਰਾਂ ਵਿਚ ਰੰਗ-ਬਿਰੰਗੀਆਂ ਰੋਸ਼ਨੀਆਂ ਤੇ ਦੀਵੇ ਜਗਾਉਣ, ਤਾਂ ਜੋ 500 ਸਾਲਾਂ ਬਾਅਦ ਅਸੀਂ ਆਪਣੇ ਭਗਵਾਨ ਸ਼੍ਰੀਰਾਮ ਦੀ ਅਯੁੱਧਿਆ ਚ ਵਾਪਸੀ ਕਰ ਸਕੀਏ।

Advertisements

ਉਨ੍ਹਾਂ ਕਿਹਾ ਕਿ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਜਲਦੀ ਹੀ ਸ਼ਹਿਰ ਦੇ ਸਮਾਜ ਸੇਵੀ ਤੇ ਧਾਰਮਿਕ ਜੱਥੇਬੰਦੀਆਂ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਸਮੂਹ ਅਦਾਰਿਆਂ ਦੇ ਅਧਿਕਾਰੀਆਂ ਨੂੰ 22 ਜਨਵਰੀ ਨੂੰ ਪੂਰੇ ਸ਼ਹਿਰ ਨੂੰ ਰੰਗਦਾਰ ਲਾਈਟਾਂ ਨਾਲ ਰੋਸ਼ਨ ਕਰਨ ਦੀ ਅਪੀਲ ਕੀਤੀ ਜਾਵੇਗੀ। ਤਲਵਾੜ ਨੇ ਕਿਹਾ ਕਿ ਸ਼ਹਿਰ ਦੇ ਹਰ ਘਰ ਵਿਚ ਪੰਜ ਦੀਵੇ ਜਗਾਏ ਜਾਣਗੇ,ਤਾਂ ਜੋ ਲੋਕ ਆਪਣੇ-ਆਪਣੇ ਘਰਾਂ ਵਿਚ ਮੰਦਰ ਵਿਚ ਮੌਜੂਦ ਭਗਵਾਨ ਰਾਮ ਲੱਲਾ ਦੀਆਂ ਖੁਸ਼ੀਆਂ ਮਨਾ ਸਕਣ। ਉਨ੍ਹਾਂ ਕਿਹਾ ਕਿ ਕਰੀਬ 500 ਸਾਲਾਂ ਦੇ ਸੰਘਰਸ਼, ਜ਼ੁਲਮ ਅਤੇ ਅੱਤਿਆਚਾਰ ਦਾ ਸਾਹਮਣਾ ਕਰਨ ਤੋਂ ਬਾਅਦ ਅਨੇਕਾਂ ਰਾਮ ਭਗਤਾਂ ਦੇ ਬਲੀਦਾਨ ਤੇ ਦੇਸ਼ ਭਰ ਵਿਚ ਹਿੰਦੂਤਵ ਦੀ ਤਾਕਤ ਨਾਲ ਅਜਿਹਾ ਸੰਭਵ ਹੋਣ ਜਾ ਰਿਹਾ ਹੈ, ਇਸ ਦਿਨ ਦੇਸ਼ ਦੇ ਹਰ ਹਿੰਦੂ ਨੂੰ ਆਪਣੀ ਸਿਆਸੀ ਸੋਚ ਤੋਂ ਉੱਪਰ ਉੱਠ ਕੇ ਦੀਵਾਲੀ ਵਾਂਗ ਇਸ ਦਿਹਾੜੇ ਨੂੰ ਮਨਾਉਣਾ ਚਾਹੀਦਾ ਹੈ। ਇਹ ਵਿਸ਼ਾਲ ਰਾਮ ਮੰਦਿਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਯਾਦ ਦਿਵਾਉਂਦਾ ਰਹੇਗਾ ਕਿ ਸਾਨੂੰ ਜਾਨ ਨਾਲੋਂ ਧਰਮ ਦੀ ਰੱਖਿਆ ਨੂੰ ਜ਼ਿਆਦਾ ਮਹੱਤਵ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਨੂੰ ਹੀ ਨਹੀਂ,ਸਗੋਂ ਵਿਸ਼ਵ ਭਰ ਵਿਚ ਵਸਦੇ ਭਾਰਤ ਵਾਸੀਆਂ ਨੂੰ ਹਜ਼ਾਰਾਂ ਸਾਲਾਂ ਬਾਅਦ ਭਗਵਾਨ ਰਾਮ ਦੇ ਮੰਦਰ ਵਿਚ ਬੈਠਣ ਦਾ ਸੁਖਦ ਮੌਕਾ ਮਿਲ ਰਿਹਾ ਹੈ। ਇਸ ਮੌਕੇ ਗੌਰਵ ਕੰਡਾ ਨੇ ਸੱਦਾ ਪੱਤਰ ਸਵੀਕਾਰ ਕਰਦਿਆਂ ਕਿਹਾ ਕਿ ਹਰ ਇਨਸਾਨ ਦਾ ਫਰਜ ਬਣਦਾ ਹੈ ਕਿ ਇਸ ਖੁਸ਼ੀ ਦੇ ਮੌਕੇ ਨੂੰ ਹੋਰ ਵਧੀਆ ਬਣਾਉਣ ਲਈ ਆਪਣੇ-ਆਪਣੇ ਘਰਾਂ ਵਿਚ ਰੰਗ ਬਿਰੰਗੀਆਂ ਰੋਸ਼ਨੀਆਂ ਤੇ ਦੀਵੇ ਜਗਾ ਕੇ ਖੁਸ਼ੀ ਦਾ ਪ੍ਰਗਟਾਵਾ ਕਰੇ। ਉਨ੍ਹਾਂ ਕਿਹਾ ਕਿ 22 ਜਨਵਰੀ ਦਾ ਦਿਨ ਦੇਸ਼ ਦਾ ਗੌਰਵਮਈ ਇਤਿਹਾਸਕ ਦਿਨ ਹੋਵੇਗਾ, ਜਿਸ ਨੂੰ ਵਿਸ਼ਵ ਭਰ ਦੇ ਕਰੋੜਾਂ ਭਾਰਤ ਵਾਸੀ ਮਨਾਉਣਗੇ।

LEAVE A REPLY

Please enter your comment!
Please enter your name here