
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਭਾਰਤੀ ਜਨਤਾ ਪਾਰਟੀ ਨੇ ਹਲਕਾ ਸੁਲਤਾਨਪੁਰ ਲੋਧੀ ਵਿਖੇ ਕਰਨਜੀਤ ਸਿੰਘ ਆਹਲੀ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਦੀ ਪ੍ਰਧਾਨਗੀ ਹੇਠ ਭਾਜਪਾ ਦਾ 44 ਵਾਂ ਸਥਾਪਨਾ ਦਿਵਸ ਮਨਾਇਆ ਇਸ ਮੌਕੇ ਕਰਨਜੀਤ ਸਿੰਘ ਆਹਲੀ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਨੇ ਭਾਜਪਾ ਦੇ ਇਤਿਹਾਸ ਬਾਰੇ ਹਾਜ਼ਿਰ ਆਗੂਆਂ ਤੇ ਅਹੁਦੇਦਾਰਾਂ ਨੂੰ ਜਾਣੂ ਕਰਵਾਇਆ ।

ਉਨ੍ਹਾਂ ਦੱਸਿਆ ਕਿ ਭਾਜਪਾ ਅੱਜ ਦੇਸ਼ ਚ ਬਹੁਮਤ ਨਾਲ ਸਰਕਾਰ ਬਣਾ ਕੇ ਲੋਕਾਂ ਦੀ ਸੇਵਾ ਕਰ ਰਹੀ ਹੈ ਤੇ ਕੋਈ ਸਮਾਂ ਸੀ ਜਦੋ ਭਾਜਪਾ ਦੇ ਸ਼ੁਰੁਆਤੀ ਸਮੇ ਚ ਲੋਕਸਭਾ ਚ 2 ਸੀਟਾਂ ਆਈਆਂ ਸਨ ਤੇ ਉਸ ਵੇਲੇ ਲੋਕਸਭਾ ਚ ਸੱਤਾਧਾਰੀ ਪਾਰਟੀ ਦੇ ਮਜਾਕ ਕਰਨ ਤੇ ਸਾਂਸਦ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੇ ਭਰੀ ਲੋਕਸਭਾ ਚ ਕਿਹਾ ਸੀ ਅੱਜ 2 ਸੀਟਾਂ ਆਉਣ ਤੇ ਤੁਸੀਂ ਸਾਡਾ ਮਜਾਕ ਕਰ ਰਹੇ ਹੋ ਕੋਈ ਗੱਲ ਨਹੀਂ ਐਸਾ ਵਕ਼ਤ ਆਏਗਾ ਲੋਕਸਭਾ ਚ ਭਾਜਪਾ ਬਹੁਮਤ ਨਾਲ ਆਪਣੇ ਦਮ ਤੇ ਦੇਸ਼ ਚ ਸਰਕਾਰ ਬਣਾਏਗੀ ਤੇ ਲੋਕਾਂ ਦੀ ਸੇਵਾ ਕਰੇਗੀ ਤੇ ਅੱਜ ਉਹ ਸਮਾਂ ਚਲ ਰਿਹਾ ਹੈ।
ਇਸ ਮੌਕੇ ਮੀਤ ਪ੍ਰਧਾਨ ਸਮਸ਼ੇਰ ਸਿੰਘ ਸਰਕਲ ਤਲਵੰਡੀ ਚੌਧਰੀਆਂ ਤੇ ਗੁਰਮੇਜ ਸਿੰਘ ਸਰਕਲ ਪ੍ਧਾਨ ਕਬੀਰਪੁਰ ਤੇ ਰਾਜੇਸ਼ ਪੁਰੀ ਸਰਕਲ ਪ੍ਧਾਨ ਸੁਲਤਾਨਪੁਰ ਲੋਧੀ ਤੇ ਜਿੰਦਰ ਪੰਡਤ ਜਰਨਲ ਸੈਕਟਰੀ ਸਰਕਲ ਕਬੀਰਪੁਰ ਤੇ ਸੁਰਿੰਦਰ ਤੁੜ ਜਰਨਲ ਸੈਕਟਰੀ ਸਰਕਲ ਤਲਵੰਡੀ ਚੌਧਰੀਆਂ ਅਤੇ ਵਰਕਰਾਂ ਨੇ ਭਾਜਪਾ ਦਾ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ।












