ਲਾਇਨ ਰਾਣਾ ਨੇ ਕਾਨੂੰਗੋ ਅਵਤਾਰ ਸਿੰਘ ਦੇ ਸੇਵਾ ਮੁਕਤ ਹੋਣ ਤੇ ਕੀਤਾ ਸਨਮਾਨਿਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਲਾਇਨਜ ਕਲੱਬ ਡਿਸਟਿਕ 321 ਡੀ ਦੇ ਸਪੋਰਟਸ ਚੇਅਰਮੈਨ ਤੇ ਸ੍ਰੀ ਗੁਰੂ ਰਵਿਦਾਸ ਭਵਨ ਮਹੁੱਲਾ ਭੀਮ ਨਗਰ ਦੇ ਪ੍ਰੈਜੀਡੈਂਟ ਲਾਇਨ ਰਣਜੀਤ ਸਿੰਘ ਰਾਣਾ ਨੇ ਕਾਨੂੰਗੋ ਅਵਤਾਰ ਸਿੰਘ ਦਾ ਸੇਵਾ ਮੁਕਤੀ ਸਮੇਂ ਸਨਮਾਨ ਕੀਤਾ। ਇਸ ਮੌਕੇ ਲਾਇਨ ਰਣਜੀਤ ਸਿੰਘ ਰਾਣਾ ਨੇ ਕਿਹਾ ਕਾਨੂੰਗੋ ਅਵਤਾਰ ਸਿੰਘ ਜੀ ਨੇ 31 ਸਾਲ ਦੀ ਸਰਵਿਸ ਵਿਚ ਪਟਵਾਰੀ ਤੇ ਕਾਨੰਗੋ ਰਹਿੰਦੇ ਹੋਏ ਹੁਸ਼ਿਆਰਪੁਰ ਦੇ ਕਾਫੀ ਪਿੰਡਾ ਵਿੱਚ ਆਪਣੀਆ ਸੇਵਾਵਾ ਦਿੱਤੀਆ ਹਨ ਉਹਨਾ ਕੋਲ ਕੰਮ ਕਰਵਾਉਣ ਆਉਣ ਵਾਲੇ ਲੋਕ, ਸਾਥੀ ਪਟਵਾਰੀ ਤੇ ਕਾਨੰਗੋ ਤੇ ਅਫਸਰ ਹਮੇਸ਼ਾ ਉਹਨਾ ਦੇ ਕੰਮਾ ਦੀ ਪ੍ਰਸੰਸਾ ਕਰਦੇ। ਇਸ ਮੋਕੇ ਉਹਨਾ ਦੇ ਬੇਟੇ ਪ੍ਰਿੰਸ ਵਿਰਦੀ ਨੇ ਕਿਹਾ ਕੇ ਸਾਡੇ ਪਰਿਵਾਰ ਨੂੰ ਇਸ ਗੱਲ ਦਾ ਮਾਣ ਹੈ  ਕਿ ਪਿਤਾ ਜੀ ਨੇ 31 ਸਾਲ ਸਮਾਜ ਦੀ ਸੇਵਾ ਕੀਤੀ।

Advertisements

LEAVE A REPLY

Please enter your comment!
Please enter your name here