ਸਰਹਦਾਂ ਤੇ ਤਾਇਨਾਤ ਪੁਲਿਸ, ਸਿਹਤਕਰਮੀ ਤੇ ਅਧਿਆਪਕਾਂ ਦਾ ਕੀਤਾ ਸਨਮਾਨ

ਪਠਾਨਕੋਟ (ਦ ਸਟੈਲਰ ਨਿਊਜ਼)। ਕੋਰੋਨਾ ਵਾਇਰਸ (ਕੋਵਿਡ-19) ਦੇ ਲਗਾਤਾਰ ਵੱਧਦੇ ਫੈਲਾਓ ਨੂੰ ਵੇਖਦੇ ਹੋਏ ਪੰਜਾਬ ਦੀਆਂ ਨਾਲ ਲੱਗਦੇ  ਸੂਬਿਆਂ ਦੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਇਸੇ ਪ੍ਰਕਾਰ ਪੰਜਾਬ- ਹਿਮਾਚਲ ਦੇ ਮਨਾਲੀ-ਪਠਾਨਕੋਟ ਰਾਸ਼ਟਰੀ ਮਾਰਗ ‘ਤੇ ਚੱਕੀ ਪੁਲ ਤੇ ਜਬਰਦਸਤ ਨਾਕਾਬੰਦੀ ਕਰਕੇ ਦੋਵਾਂ ਸੂਬਿਆਂ ‘ਚ ਪ੍ਰਵੇਸ਼ ਕਰਨ ਵਾਲਿਆਂ ਦੀ ਬਾਰੀਕੀ ਨਾਲ ਜਾਂਚ ਤੇ ਸਾਰੇ ਦਸਤਾਵੇਜ਼ ਦੇਖਣ ਤੋਂ ਇਲਾਵਾ ਇੱਥੇ ਲਗਾਏ ਗਏ ਵਿਸ਼ੇਸ਼ ਕੈਂਪ ਵਿੱਚ ਮੈਡੀਕਲ ਚੈਕਅੱਪ ਕਰਕੇ ਹੀ ਅੱਗੇ ਲੰਘਣ ਦੀ ਆਗਿਆ ਦਿੱਤੀ ਜਾ ਰਹੀ ਹੈ। ਇਸ ਵਿਸ਼ੇਸ਼ ਨਾਕੇ ਉੱਤੇ ਤਾਇਨਾਤ ਪੁਲਿਸ ਕਰਮੀਆਂ ਤੋਂ ਇਲਾਵਾ ਅਧਿਅਪਕ ਤੇ ਸਿਹਤ ਕਰਮੀਆਂ ਵੱਲੋਂ ਦਿਨ ਰਾਤ ਸੇਵਾ ਨਿਭਾਈ ਜਾ ਰਹੀ ਹੈ। ਆਉਣ ਜਾਣ ਵਾਲਿਆਂ ਦਾ ਨਿਰੀਖਣ ਕਰਨ ਤੋਂ ਇਲਾਵਾ ਜਿਲਾ ਪ੍ਰਸ਼ਾਸਨ ਵੱਲੋਂ ਜ਼ਾਰੀ ਹਿਦਾਇਤਾਂ ਤੋਂ ਵੀ ਜਾਣੂੰ ਕਰਵਾਇਆ ਜਾ ਰਿਹਾ ਹੈ। ਇਸ ਨੂੰ ਵੇਖਦੇ ਅੱਜ ਉਪ-ਜਿਲਾ ਸਿੱਖਿਆ ਅਫਸਰ ਅਤੇ ਪ੍ਰਿੰਸੀਪਲ ਐਮਸੀਐਸ ਦੀ ਸਾਂਝੀ ਅਗਵਾਈ ਹੇਠ ਇਹਨਾਂ ਕੋਰੋਨਾ ਯੋਧਿਆਂ ਨੁੰ ਫੁੱਲਾਂ ਦੀ ਵਰਖਾ ਕਰਕੇ ਸਨਮਾਨਿਤ ਕੀਤਾ ਅਤੇ ਸੈਨੀਟਾਇਜਰ, ਮਾਸਕ ਤੇ ਦਸਤਾਨੇ ਵੰਡੇ ਗਏ।

Advertisements

ਪ੍ਰਿੰਸੀਪਲ ਰਸ਼ਮੀ ਆਹਲੂਵਾਲੀਆ ਨੇ ਕਿਹਾ ਕਿ ਅੱਜ ਕੋਰੋਨਾ ਦੇ ਵੱਧਦੇ ਪ੍ਰਕੋਪ ਵਿੱਚ ਜਿੱਥੇ ਲੋਕ ਆਪਣੇ ਘਰਾਂ ‘ਚੋਂ ਬਾਹਰ ਨਿਕਲਣ ਟਨ ਡਰਦੇ ਨੇ ਉੱਥੇ ਹੀ ਸਾਢੇ ਪੁਲਿਸ ਕਰਮੀਆਂ ਦੇ ਨਾਲ-ਨਾਲ ਸੇਹਤ ਵਿਭਾਗ ਤੇ ਅਧਿਅਪਕ ਵਰਗ ਵੀ ਘਰਾਂ ਤੋਂ ਵਾਹਰ ਨਿਕਲ ਕੇ ਸਰਹੱਦੀ ਨਾਕਿਆਂ ਉੱਤੇ ਸੇਵਾ ਨਿਭਾ ਰਹੇ ਨੇ ਤਾਂ ਜੋ ਅਸੀਂ ਘਰਾਂ ਵਿੱਚ ਸੁਰੱਖਿਅਤ ਰਹਿ ਸਕੀਏ। ਉਪ-ਜਿਲਾ ਸਿੱਖਿਆ ਅਫਸਰ ਰਾਜੇਸ਼ਵਰ ਸਿੰਘ ਸਲਾਰੀਆ ਨੇ ਕਿਹਾ ਕਿ ਅੱਜ ਸਾਡਾ ਦੇਸ਼ ਤੇ ਸੂਬਾ ਕੋਵਿਡ-19 ਵਰਗੀ ਮਹਾਮਾਰੀ ਵਰਗੇ ਭਿਆਨਕ ਦੌਰ ‘ਚੋਂ ਲੰਘ ਰਿਹਾ ਏ। ਇਸ ਲਈ ਸਾਡੀ ਸਾਰੀਆਂ ਦੀ ਜਿੰਦਗੀ ਨੂੰ ਸੁਰੱਖਿਅਤ ਰੱਖਣ ਲਈ ਸੇਹਤ ਕਰਮੀ ਤੇ ਪੰਜਾਬ ਪੁਲਿਸ ਪਹਿਲਾਂ ਹੀ ਦਿਨ ਰਾਤ ਆਪਣੇ ਘਰਾਂ ਤੇ ਪਰਿਵਾਰ ਤੋਂ ਦੂਰ ਰਹਿ ਕੇ ਸੇਵਾ ਨਿਭਾਉਂਦੇ ਕੋਰੋਨਾ ਵਾਇਰਸ ਵਿਰੁੱਧ ਜੰਮ ਕੇ ਮੁਕਾਬਲਾ ਕਰ ਰਹੇ ਨੇ ਹੁਣ ਪੰਜਾਬ ਦਾ ਅਧਿਆਪਕ ਵਰਗ ਵੀ ਇਹਨਾਂ ਯੋਧਿਆਂ ਦੀ ਕੜੀ ਵਿੱਚ ਜੁੜਕੇ ਸਰਹੱਦੀ ਨਾਕਿਆਂ ‘ਤੇ ਸੇਵਾ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਦਾ ਸਨਮਾਨ ਕਰਨਾ ਤੇ ਸਹਿਯੋਗ ਦੇਣ ਹਰੇਕ ਨਾਗਰਿਕ ਦੀ ਜਿੰਮੇਵਾਰੀ ਬਣਦੀ ਹੈ। ਇਸ ਮੌਕੇ ਚਤਰ ਸਿੰਘ, ਰਿਤੇਸ਼ ਕੁਮਾਰ, ਕੁਲਦੀਪ ਸਿੰਘ, ਏ.ਈ.ਓ. ਨਰਿੰਦਰ ਕੁਮਾਰ, ਕੌਸ਼ਲ ਸ਼ਰਮਾ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here