ਵਿਧਾਇਕ ਦਾ ਪੀਏ ਦੱਸ ਕੇ ਠੱਗੀ ਮਾਰਨ ਵਾਲੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ

ਦਸੂਹਾ (ਦ ਸਟੈਲਰ ਨਿਊਜ਼), ਰਿਪੋਰਟ- ਮਨੂ ਰਾਮਪਾਲ। ਇਕ ਅਣਪਛਾਤੇ ਵਿਆਕਤੀ ਵਲੋਂ ਹਲਕਾ ਵਿਧਾਇਕ ਦਾ ਪੀ ਏ ਬਣ ਕੇ ਫੋਨ ਰਾਹੀਂ ਇਕ ਵੈਸਟਰਨ ਯੂਨੀਅਨ ਦੇ ਮਾਲਕ ਕੋਲੋ ਪੈਸੇ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ । ਦਸੂਹਾ ਪੁਲਿਸ ਨੂੰ ਲਿਖੀ ਸ਼ਕਾਇਤ ਵਿਚ ਗਗਨਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਸਰੀਹਪੁਰ ਥਾਣਾ ਦਸੂਹਾ ਜੋ ਮੌਜੂਦਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਹਲਕਾ ਦਸੂਹਾ ਦਾ ਪੀ.ਏ ਹੈ।

Advertisements

ਮਿਤੀ 25 ਮਈ ਨੂੰ ਵੈ’ਸਟਰ ਯੂਨੀਅਨ ਗਨਪਤ ਟਰੈਵਲ ਦਸੂਹਾ ਦੇ ਮਾਲਕ ਪੁਨੀਤ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਇਕ ਮੋਬਾਇਲ ਨੰਬਰ 8288944475 ਤੇ ਫੋਨ ਆਇਆ ਕਿ ਮੈਂ ਵਿਧਾਇਕ ਦਸੂਹਾ ਜੀ ਦਾ ਪੀ.ਏ ਬੋਲਦਾ ਹਾਂ ਤੇ ਉਸ ਨੇ ਮੇਰੇ ਨਾਮ ਤੇ ਇਕ ਹਜ਼ਾਰ ਰੁਪਏ ਖਾਤੇ ਵਿੱਚ ਜਮ੍ਹਾ ਕਰਵਾਉਣ ਲਈ ਕਿਹਾ। ਵੈਸਟਰ ਯੂਨੀਅਨ ਗਨਪਤ ਟਰੈਵਲ ਦਸੂਹਾ ਦੇ ਮਾਲਕ ਪੁਨੀਤ ਨੇ ਖਾਤਾ 00342560007335 ਪਰ 1000/-ਰੁਪਏ ਪਾ ਦਿੱਤੇ । ਗਗਨ ਦੀਪ ਸਿੰਘ ਨੇ ਦੱਸਿਆ ਕਿ ਇਹ ਵਿਆਕਤੀ ਮੇਰਾ ਅਤੇ ਵਿਧਾਇਕ ਦੇ ਨਾਮ ਤੇ ਆਮ ਲੋਕਾਂ ਨਾਲ ਠੱਗੀਆਂ ਮਾਰ ਰਿਹਾ ਹੈ ਇਸ ਵਿਆਕਤੀ ਖਿਲਾਫ ਕਾਰਵਾਈ ਕੀਤੀ ਜਾਵੇ। ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here