ਪਿੰਡ ਸ਼ੇਰਪੁਰ ਪੱਕਾ ਵਿਖੇ 110 ਲੋਕਾਂ ਨੂੰ ਲਗਾਈ ਕੋਰੋਨਾ ਵੈਕਸੀਨ: ਡਾ. ਰਣਜੀਤ

ਹਰਿਆਣਾ (ਦ ਸਟੈਲਰ ਨਿਊਜ਼)ਰਿਪੋਰਟ- ਪ੍ਰੀਤੀ ਪਰਾਸ਼ਰ। ਸਿਹਤ ਵਿਭਾਗ ਪੰਜਾਬ, ਡਿਪਟੀ ਕਮੀਸ਼ਨਰ ਹੁਸ਼ਿਆਰਪੁਰ ਅਤੇ ਸਿਵਿਲ ਸਰਜਨ ਹੁਸ਼ਿਆਰਪੁਰ ਡਾ. ਰਣਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੂਸਾਰ ਬਲਾਕ ਭੁੰਗਾ ਅਧੀਨ ਪੈਂਦੇ ਪਿੰਡਾਂ ’ਚ ਵੀ ਕੋਵਿਡ ਵੈਕਸੀਨ ਲਗਾਉਣ ਦੀ ਸ਼ੁਰੂ ਕੀਤੀ ਗਈ ਕੜੀ ਤਹਿਤ ਅੱਜ ਪਿੰਡ ਸ਼ੇਰਪੁਰ ਪੱਕਾ ਦੇੇ ਸਰਕਾਰੀ ਐਲੀਮੈਰੀ ਸਕੂਲ ਵਿਖੇ 110 ਲੋਕਾਂ ਨੂੰ ਕੋਰੋਨਾ ਰੋਧਕ ਵੈਕਸੀਨ ਲਗਾਈ ਗਈ। ਇਸ ਸਬੰਧੀ ਸਿਵਿਲ ਸਰਜਨ ਹੁਸ਼ਿਆਰਪੁਰ ਡਾ. ਰਣਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੈਕਸੀਨ ਲਗਾਉਣ ਲਈ ਬਿਨਾ ਕਿਸੇ ਡਰ, ਸ਼ੰਕਾ ਅਤੇ ਝਿਝਕ ਅੱਗ ਆ ਕੇ ਕੋਵਿਡ ਵੈਕਸੀਨ ਲਗਵਾਉਣ।

Advertisements

ਇਸ ਦਾ ਸਿਹਤ ਤੇ ਕੋਈ ਬੁਰਾ ਪ੍ਰਭਾਵ ਨਹੀ ਪੈਂਦਾ। ਉਨ੍ਹਾਂ ਕਿਹਾ ਕਿ ਸਾਨੂੰ ਸਿਹਤ ਵਿਭਾਗ ਵੱਲੋ ਜਾਰੀ ਗਾਈਡ ਲਾਈਨ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰਨਾ ਚਾਹੀਦਾ ਹੈ। ਵੱਧ ਤੋ ਵੱਧ ਗਰਮ ਪਾਣੀ ਪੀਣਾ ਚਾਹੀਦਾ ਹੈ। ਲੋਕਾਂ ਨੂੰ ਵਾਰ ਵਾਰ ਹੱਥ ਸਾਫ ਕਰਨ, ਮਾਸਕ ਲਗਾਉਣ ਦੇ ਨਾਲ ਨਾਲ ਸਮਾਜਿਕ ਦੂਰੀ ਨੂੰ ਬਣਾਈ ਰੱਖਣ ਵਰਗੇ ਨਿਯਮਾਂ ਦਾ ਵੀ ਪੂਰੀ ਤਰ੍ਹਾ ਪਾਲਣ ਕਰਨਾ ਚਾਹੀਦਾ ਹੈ। ਇਸ ਮੌਕੇ ਜਸਦੀਪ ਸਿੰਘ ਸੀ. ਐਚ. ਉ, ਗੁਰਵਿੰਦਰ ਸਿੰਘ ਐਮ.ਪੀ. ਐਚ. ਡਬਲਯੂ (ਐਮ) ਨਿਸ਼ਾ ਸ਼ਰਮਾ ਐਮ.ਪੀ. ਐਚ. ਡਬਲਯੂ (ਫੀਮੇਲ) ਵੀ ਹਾਜਰ ਸਨ।

LEAVE A REPLY

Please enter your comment!
Please enter your name here