ਜ਼ਿਲ੍ਹੇ ਦੇ ਨੌਜਵਾਨਾਂ ਨੂੰ ਉਦਯੋਗਾਂ ਦੀ ਲੋੜ ਮੁਤਾਬਕ ਹੁਨਰਮੰਦ ਬਣਾ ਕੇ ਰੁਜ਼ਗਾਰ ਦਿਵਾਇਆ ਜਾਵੇਗਾ: ਅਨੁਪ੍ਰਿਤਾ ਜੌਹਲ

ਪਟਿਆਲਾ, (ਦ ਸਟੈਲਰ ਨਿਊਜ਼): ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਆਰਸੇਟੀ ਸਲਾਹਕਾਰੀ ਕਮੇਟੀ ਦੀ ਮੀਟਿੰਗ ਹੋਈ, ਜਿਸ ਦੌਰਾਨ ਨੌਜਵਾਨਾਂ ਨੂੰ ਜ਼ਿਲ੍ਹੇ ਦੇ ਉਦਯੋਗਾਂ ਦੀ ਲੋੜ ਮੁਤਾਬਕ ਹੁਨਰਮੰਦ ਬਣਾਉਣ ‘ਤੇ ਚਰਚਾ ਹੋਈ। ਮੀਟਿੰਗ ਦੌਰਾਨ ਅਨੁਪ੍ਰਿਤਾ ਜੌਹਲ ਨੇ ਆਰਸੇਟੀ ਦੇ ਸਵੈ ਰੋਜ਼ਗਾਰ ਪ੍ਰੋਗਰਾਮ ਤਹਿਤ ਪਿੰਡ ਸ਼ੇਰਮਾਜਰਾ ਵਿਖੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਅਤੇ ਐਨ.ਆਰ.ਐਲ.ਐਮ. ਦੇ ਸਹਿਯੋਗ ਨਾਲ ਫਾਸਟ ਫੂਡ ਸਬੰਧੀ ਪ੍ਰੋਗਰਾਮ ਕਰਵਾਉਣ ਦੀ ਹਦਾਇਤ ਕੀਤੀ। ਇਸ ਮੌਕੇ ਉਨ੍ਹਾਂ ਸਾਲ 2024-25 ਦੌਰਾਨ 1120 ਨੌਜਵਾਨਾਂ ਨੂੰ ਆਰਸੇਟੀ ਰਾਹੀਂ ਟਰੇਨਿੰਗ ਦੇ ਕੇ ਸਵੈ ਰੋਜ਼ਗਾਰ ਦਾ ਯੋਗ ਬਣਾਉਣ ਦੇ ਨਿਰਦੇਸ਼ ਦਿੱਤੇ।  ਇਸ ਮੌਕੇ ਉਨ੍ਹਾਂ ਨਾਬਾਰਡ ਦਾ ਸਾਲ 2024-25 ਦਾ ਪਲਾਨ ਵੀ ਜਾਰੀ ਕੀਤਾ।

Advertisements

ਅਨੁਪ੍ਰਿਤਾ ਜੌਹਲ ਨੇ ਵਿਭਾਗਾਂ ਦੇ ਮੁਖੀਆਂ ਨੂੰ ਆਦੇਸ਼ ਦਿਤੇ ਕਿ ਆਰਸੇਟੀ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸੰਬੰਧੀ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਵੀ ਰੋਜ਼ਗਾਰ ਤੇ ਸਵੈ ਰੋਜ਼ਗਾਰ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਮੀਟਿੰਗ ‘ਚ ਐਸ.ਡੀ.ਆਰ. ਪੰਜਾਬ ਚਰਨਜੀਤ ਸਿੰਘ, ਡਾਇਰੈਕਟਰ ਆਰਸੇਟੀ ਵਿਨੋਦ ਕੁਮਾਰ, ਲੀਡ ਬੈਂ ਮੈਨੇਜਰ ਦਵਿੰਦਰ ਕੁਮਾਰ, ਏ.ਜੀ.ਐਮ. ਨਾਬਾਰਡ ਪਰਵਿੰਦਰ ਕੌਰ ਨਾਗਰਾ, ਰੀਨਾ ਰਾਣੀ, ਬਲਵਿੰਦਰ ਸਿੰਘ, ਕੰਵਲਪੁਨੀਤ ਕੌਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here