ਜ਼ਿਲੇ ਵਿੱਚ ਕੀਤੇ ਗਏ ਹਨ ਸਖ਼ਤ ਸੁਰੱਖਿਆ ਪ੍ਰਬੰਧ: ਐਸਐਸਪੀ ਸੁੰਰੇਂਦਰ ਲਾਂਬਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅਯੋਧਿਆ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਪੂਰੇ ਦੇਸ਼ ਭਰ ਵਿੱਚ ਖੁਸ਼ੀ ਦਾ ਮਾਹੌਲ ਹੈ। ਜ਼ਿਲਾ ਹੁਸ਼ਿਆਰਪੁਰ ਵਿੱਚ ਵੀ ਇਸ ਖੁਸ਼ੀ ਨੂੰ ਲੈ ਕੇ ਰਾਮ ਭਗਤਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

Advertisements

ਜਾਣਕਾਰੀ ਦਿੰਦਿਆ ਐਸਐਸਪੀ ਸੁੰਰੇਂਦਰ ਲਾਂਬਾ ਨੇ ਦੱਸਿਆ ਕਿ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਖਾਸ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਸ਼ਹਿਰ ਵਿੱਚ 4 ਐਸਪੀ, 7 ਡੀਐਸਪੀ, 25 ਇੰਸਪੈਕਟਰ ਅਤੇ ਹੋਰਨਾਂ ਰੈਕਾਂ ਦੇ 800 ਅਧਿਕਾਰੀਆ ਦੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਡਿਊਟੀ ਲਗਾਈ ਗਈ ਹੈ। ਇਸਤੋ ਇਲਾਵਾ ਪੀਸੀਆਰ ਦੀਆ ਵੀ ਡਿਊਟੀ ਲਗਾਈਆ ਗਈਆ ਹਨ।

LEAVE A REPLY

Please enter your comment!
Please enter your name here