ਵਿਪਨ ਵਾਸੀ ਭੀਮ ਨਗਰ 24 ਬੋਤਲਾਂ ਨਜਾਇਜ ਸ਼ਰਾਬ ਸਮੇਤ ਕਾਬੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਪੁਲਿਸ ਨੇ ਨਜਾਇਜ ਸ਼ਰਾਬ ਬਰਾਮਦ ਕਰਨ ਵਿੱਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਨਾਕਾਬੰਦੀ ਦੌਰਾਨ ਬੰਦੀ ਰਹੀਮਪੁਰ ਚੌਕ ਤੇ ਹਾਜਰ ਸਨ ਤਾਂ ਉਹਨਾਂ ਨੂੰ ਮੁੱਖਬਰ ਮਿਲੀ ਸੀ ਕਿ ਵਿਪਨ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਵਾਰਡ ਨੰ. 16 ਭੀਮ ਨਗਰ ਹੁਸ਼ਿਆਰਪੁਰ ਜੋ ਕਿ ਦਾਣਾ ਮੰਡੀ ਦੇ ਗੇਟ ਨੰਬਰ 1 ਨਜਦੀਕ ਢਾਬੇ ਦੀ ਆੜ ਵਿੱਚ ਨਜਾਇਜ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਤੇ ਉਹ ਇਸ ਸਮੇ ਵੀ ਗ੍ਰਾਹਕਾਂ ਨੂੰ ਘੱਟ ਰੇਟ ਤੇ ਸ਼ਰਾਬ ਵੇਚ ਰਿਹਾ ਹੈ।

Advertisements

ਜਿਸਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਢਾਬੇ ਤੇ ਰੇਡ ਮਾਰੀ ਤਾਂ ਤਲਾਸ਼ੀ ਕਰਨ ਉਪਰੰਤ 24 ਬੋਤਲਾਂ ਨਜਾਇਜ ਸ਼ਰਾਬ ਬਰਾਮਦ ਕੀਤੀ ਗਈ।ਪੁਲਿਸ ਨੇ ਮੁਲਜ਼ਮ ਵਿਪਨ ਤੇ 61-1-14 ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕਰ ਉਸਨੂੰ ਗ੍ਰਿਫਤਾਰ ਕਰ ਲਿਆ।

LEAVE A REPLY

Please enter your comment!
Please enter your name here