2 ਪਾਜੀਟਿਵ ਮਰੀਜ ਆਉਣ ਨਾਲ ਗਿਣਤੀ ਹੋਈ 200, 12 ਐਕਟਿਵ

ਹੁਸ਼ਿਆਰਪਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਅਕਤੀਆਂ ਦੇ 137 ਨਵੇ ਸੈਂਪਲ ਲਏ ਗਏ। ਇਸ ਦੌਰਾਨ 555 ਸੈਪਲਾਂ ਦੀ ਰਿਪੋਟ ਆਉਣ ਤੇ 2 ਵਿਅਕਤੀ ਦੀ ਰਿਪੋਟ ਪਾਜੀਟਿਵ ਆਈ ਹੈ। ਅੱਜ ਪ੍ਰਾਪਤ ਰਿਪੋਰਟ ਤੋਂ ਬਾਅਦ ਜਿਲੇ ਵਿੱਚ ਪਾਜੀਟਿਵ ਕੇਸਾਂ ਦੀ ਗਿਣਤੀ 200 ਹੋ ਗਈ ਹੈ। ਜਿਲੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 17,342 ਹੋ ਗਈ ਹੈ ਅਤੇ ਲੈਬ ਤੇ ਪ੍ਰਾਪਤ ਰਿਪੋਟਾਂ ਅਨੁਸਾਰ 16,528 ਸੈਂਪਲ ਨੈਗੇਟਿਵ ਅਤੇ 601 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ।

Advertisements

ਪਾਜੀਟਿਵ ਕੇਸਾ ਦੀ ਗਿਣਤੀ 200 ਹੋ ਗਈ ਤੇ 30 ਸੈਪਲ ਇੰਨਵੈਲਡ ਹਨ। ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਦੋ ਕੇਸ ਭੋਗਪੁਰ ਜਲੰਧਰ ਦੇ ਹਨ ਤੇ ਇਹਨਾਂ ਦੇ ਸੈਪਲ 10 ਤਰੀਕ ਨੂੰ ਸਿਹਤ ਕੇਂਦਰ ਟਾਂਡਾ ਵਿਖੇ ਲਏ ਗਏ ਸਨ ਜਿਹਨਾਂ ਵਿੱਚ ਇਕ 30 ਸਾਲਾ ਵਿਅਕਤੀ ਤੇ 5 ਸਾਲਾ ਬੱਚਾ ਪਾਜੀਟਿਵ ਹੈ। ਇਸ ਤਰਾਂ ਸਿਹਤ ਕੇਂਦਰ ਪੋਸੀ ਅਧੀਨ ਪਿੰਡ ਸੀਹਮਾਂ ਦਾ ਇਕ ਵਿਆਕਤੀ 48 ਸਾਲ ਦਾ ਸੈਪਲ ਲਿਆ ਗਿਆ ਸੀ ਉਹ ਪਾਜੀਟਿਵ ਆਇਆ ਹੈ। ਇਹ ਆਧਰਾਂ ਪ੍ਰਦੇਸ਼ ਤੋ ਆਇਆ ਹੈ ਤੇ ਦੂਸਰਾ ਕੇਸ ਗੁਰਦਾਸਪੁਰ ਤੋ ਰਿਪੋਟ ਹੋਇਆ ਹੈ। 29 ਸਾਲਾ ਔਰਤ ਪਿੰਡ ਕਲੋਟਾ ਮੁਕੇਰੀਆਂ ਦਾ ਹੈ। ਉਹਨਾਂ ਦੱਸਿਆ ਕਿ ਇਸ ਸਮੇਂ ਜਿਲੇ ਵਿੱਚ 12 ਕੇਸ ਐਕਟਿਵ ਹਨ ਤੇ 181 ਮਰੀਜ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹ।

ਸਿਹਤ ਸਲਾਹ ਸੰਬਧੀ ਉਹਨਾਂ ਲੋਕਾਂ ਨੂੰ ਘਰ ਤੋ ਬਾਹਰ ਨਿਕਲਣ ਸਮੇ ਮੂੰਹ ਤੇ ਮਾਸਕ ਲਗਾਉਣ,. ਸਮਾਜਿਕ ਦੂਰੀ ਰੱਖਣ, ਗਰਭਵਤੀ ਔਰਤਾਂ ਤੇ 10 ਸਾਲ ਤੱਕ ਦੇ ਬੱਚਿਆ ਨੂੰ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੰਦੇ ਹੋਏ ਇਸ ਬਿਮਾਰੀ ਦੇ ਸਮਾਜਿਕ ਫਲਾਅ ਨੂੰ ਰੋਕਣ ਵਿੱਚ ਆਪਣਾ ਸਹਿਯੋਗ ਦੇਣ ਲਈ ਕਿਹਾ।

LEAVE A REPLY

Please enter your comment!
Please enter your name here