ਡਾ. ਲਖਵੀਰ ਸਿੰਘ ਹੋਏ ਸੇਵਾ ਮੁਕਤ, ਸਟਾਫ ਵੱਲੋਂ ਦਿੱਤੀ ਗਈ ਨਿੱਘੀ ਵਿਦਾਇਗੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 30  ਸਾਲਾ ਸਲਾਗਾਯੋਗ ਸੇਵਾ ਤੇ ਬਆਦ ਜਿਲਾ ਸਿਹਤ ਅਫਸਰ ਡਾ. ਲਖਵੀਰ ਸਿੰਘ ਨੇ ਅੱਜ ਸਵੈ ਇੱਛਕ ਰਿਟਾਰਮੈਟ ਲੈ ਲਈ ਇਸ ਮੋਕੇ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਿਮਾਣਾ ਅਗਵਾਈ ਵਿੱਚ ਸਿਵਲ ਸਰਜਨ ਦਫਤਰ ਦੇ ਸਮੂਹ ਪ੍ਰੋਗਰਾਮ ਅਫਸਰ ਅਤੇ ਸਟਾਫ ਵੱਲੋ ਨਿੱਘੀ ਵਿਦਾਇਗੀ ਦਿੱਤੀ ਗਈ ਡਾ. ਲਖਵੀਰ ਸਿੰਘ ਜਿਥੇ ਸੇਵਾਕਾਲ ਦੋਰਾਨ ਆਪਣੇ ਸਾਥੀਆ ਵੱਲੋ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ।

Advertisements

ਇਸ ਸਿਵਲ ਸਰਜਨ ਵੱਲੋ ਉਹਨਾਂ ਵੱਲੋ ਕੀਤੇ ਕੰਮ ਦੀ ਸਲਾਘਾ ਕਰਦਿਆ ਸਟਾਫ ਨੂੰ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਡਾ. ਲਖਵੀਰ ਸਿੰਘ ਵਰਦੇ ਇਮਾਨਦਾਰ ਅਤੇ ਮਿਹਨਤੀ ਡਾਕਟਰ ਦੀ ਸਿਹਤ ਵਿਭਾਗ ਨੂੰ ਬਹੁਤ ਜਰੂਰਤ ਹੈ। ਇਸ ਮੋਕੇ ਡਾ. ਡਿਮਾਣਾ ਨੇ ਕਿਹਾ ਕਿ ਇਸ ਤਰਾ ਦੇ ਮਿਹਨਤੀ ਡਾਕਟਰ ਦੇ ਪਿਛੇ ਉਹਨਾਂ ਦੀ ਪਤਨੀ ਡਾ. ਹਰਪ੍ਰੀਤ ਕੋਰ ਦਾ ਵੀ ਬਹੁਤ ਵੱਡਾ ਹੱਥ ਹੈ।

ਇਸ ਮੋਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਅਨੀਤ ਕਟਾਰੀਆ, ਡਾ. ਜਗਦੀਪ ਐਪੀਡੀਮਲੋਜਿਸਟ, ਡਾ. ਸ਼ਲੇਸ਼ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ. ਸਵਾਤੀ, ਡਾ. ਮਨਮੋਹਨ ਸਿੰਘ, ਡੀਪੀਐਮਉ ਮਹੁੰਮਦ ਆਸਿਫ, ਸੰਜੇ ਕੁਮਾਰ ਸੁਪਰਡੈਟ, ਦਵਿੰਦਰ ਕੁਮਾਰ ਭੱਟੀ, ਭੁਪਿੰਦਰ ਸਿੰਘ ਪੀ ਏ ਸਿਵਲ ਸਰਜਨ, ਸੈਨਟਰੀ ਸੁਪਰਵੀਜਰ ਹਰਰੂਪ ਕੁਮਾਰ, ਮਾਸ ਮੀਡੀਆ ਤੋ ਗੁਰਵਿੰਦਰ ਸ਼ਾਨੇ ਵੀ ਹਾਜਰ ਸੀ ।

LEAVE A REPLY

Please enter your comment!
Please enter your name here