ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਦੋ ਰੋਜਾ ਅਧਿਆਤਮਿਕ ਪ੍ਰਵਚਨ ਅਤੇ ਭਜਨ ਕੀਰਤਨ ਸਮਾਗਮ 3 ਅਤੇ 4 ਨੂੰ ਆਯੋਜਿਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ।  ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੇ ਵੱਲੋਂ ਢਿਲਵਾਂ ਆਸ਼ਰਮ ਅੰਦਰ ਦੋ ਰੋਜਾ ਅਧਿਆਤਮਿਕ ਪ੍ਰਵਚਨ ਅਤੇ ਭਜਨ ਕੀਰਤਨ ਸਮਾਗਮ ਹੋਣ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਦਿੰਦੇ ਹੋਏ ਸੰਸਥਾਨ ਦੇ ਪ੍ਰਵਕਤਾ ਸਵਾਮੀ ਰਣਜੀਤਾਨੰਦ ਜੀ ਨੇ ਦੱਸਿਆ ਕੇ ਇਹ ਸਮਾਗਮ 3 ਫਰਵਰੀ ਤੋਂ ਲੈ ਕੇ 4 ਫਰਵਰੀ ਤੱਕ ਰਹੇਗਾ। ਜਿਸ ਦਾ ਸਮਾਂ ਸਵੇਰੇ 11ਵਜੇ ਤੋਂ ਲੈ ਕੇ 1ਵਜੇ ਤੱਕ ਰਹੇਗਾ। ਸਵਾਮੀ ਜੀ ਨੇ ਕਿਹਾ, ਕਿ ਗੁਰਬਾਣੀ ਅੰਦਰ ਆਉਂਦਾ ਹੈ। ਮੇਰੇ ਮਾਧਉ ਜੀ ਸਤਸੰਗਤ ਮਿਲੇ ਸੁ ਤਰਿਆ। ਭਾਵ ਜੋ ਮਨੁੱਖ ਪ੍ਰਭੂ ਦੀ ਸੰਗਤ ਵਿੱਚ ਆ ਕੇ ਬੈਠ ਜਾਂਦਾ ਹੈ, ਉਹ ਸੰਸਾਰ ਰੂਪੀ ਭਵਸਾਗਰ ਵਿੱਚੋ ਪਾਰ ਹੋ ਜਾਂਦਾ ਹੈ। ਉਹਨਾਂ ਨੇ ਕਿਹਾ, ਕਿ ਮਨੁੱਖਾ ਜੀਵਨ ਬਹੁਤ ਦੁਰਲੱਭ ਹੈ।

Advertisements

ਇਸ ਨੂੰ ਪਾਉਣ ਲਈ ਦੇਵਤਾ ਵੀ ਤਰਸਦੇ ਹਨ। ਲੇਕਿਨ ਸਾਡੇ ਉਪਰ ਪ੍ਰਮਾਤਮਾ ਨੇ ਕ੍ਰਿਪਾ ਕੀਤੀ ਹੈ, ਸਾਨੂੰ ਇਹ ਮਨੁੱਖਾ ਜੀਵਨ ਮਿਲਿਆ ਹੈ। ਇਸ ਲਈ ਸਾਨੂੰ ਇਸ ਅਵਸਰ ਦਾ ਲਾਭ ਉਠਾਉਣਾ ਚਾਹੀਦਾ ਹੈ।ਸਵਾਮੀ ਜੀ ਨੇ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਇਸ ਸਮਾਗਮ ਵਿੱਚ ਸਮੇ ਸਿਰ ਪਹੁੰਚ ਕੇ ਪ੍ਰਭੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾ ਕੇ ਆਪਣਾਂ ਜੀਵਨ ਸਫਲ ਕਰਨ ਦੀ ਅਪੀਲ ਕੀਤੀ। ਸਮਾਗਮ ਦੇ ਅੰਤ ਅੰਦਰ ਗੁਰੂ ਕਾ ਅਟੁੱਟ ਲੰਗਰ ਵੀ ਵਰਤੇਗਾ।

LEAVE A REPLY

Please enter your comment!
Please enter your name here