ਲੋਕਾਂ ਦੀ ਸਹੂਲਤ ਲਈ ਲਗਾਏ ਰਾਹਤ ਕੈਂਪ ਦੌਰਾਨ ਪਬਲਿਕ ਦੀਆਂ 277 ਦਰਖਾਸਤਾਂ ਦਾ ਕੀਤਾ ਨਿਪਟਾਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਾਨਯੋਗ ਸੁਰੇਂਦਰ ਲਾਂਬਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਭਰ ਦੇ ਸਮੂਹ ਥਾਣਿਆਂ ਅਤੇ ਸਬ-ਡਵੀਜਨ ਪੱਧਰ ਤੇ ਪਬਲਿਕ ਦੀਆਂ ਸ਼ਿਕਾਇਤਾਂ ਦਾ ਮੌਕਾ ਤੇ ਤੁਰੰਤ ਨਿਪਟਾਰਾ ਕਰਨ ਸੰਬੰਧੀ ਰਾਹਤ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪਬਲਿਕ ਦੀਆਂ ਕੁੱਲ 277 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ। ਇਸ ਨਾਲ ਪਬਲਿਕ ਨੂੰ ਦੂਰ ਹੈਡਕੁਆਟਰ ਤੇ ਜਾਣ ਦੀ ਬਜਾਏ ਆਪਣੇ ਘਰ ਨੇੜਲੇ ਥਾਣਾ ਵਿਖੇ ਇਹ ਸਹੂਲਤ ਮਿਲਣ ਨਾਲ ਉਨ੍ਹਾਂ ਨੂੰ ਬਹੁੱਤ ਵੱਡੀ ਰਾਹਤ ਮਿਲੀ ਹੈ। ਭਵਿੱਖ ਵਿੱਚ ਵੀ ਹਰੇਕ ਹਫਤੇ ਅਜਿਹੇ ਰਾਹਤ ਕੈਂਪ ਲਗਾਕੇ ਪਬਲਿਕ ਨੂੰ ਇਹ ਸੁਵਿਧਾ ਦਿੱਤੀ ਜਾਂਦੀ ਰਹੇਗੀ।

Advertisements

LEAVE A REPLY

Please enter your comment!
Please enter your name here