185 ਕਿੱਲੇ ਜਮੀਨ ਤੇ ਕੀਤੇ ਕਬਜ਼ੇ ਨੂੰ ਆਜ਼ਾਦ ਕਰਵਾਉਣ ਲਈ 9 ਮਾਰਚ ਨੂੰ ਕਪੂਰਥਲਾ ਬੰਦ: ਨਾਹਰ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜਿਆ। ਸੋਨੀ ਭੱਠੇ ਵਾਲੇ ਵਲੋਂ ਐਸਸੀ ਭਾਈਚਾਰੇ ਦੀ 185 ਕਿੱਲੇ ਜਮੀਨ ਤੇ ਕੀਤੇ ਕਬਜ਼ੇ ਨੂੰ ਆਜ਼ਾਦ ਕਰਵਾਉਣ ਲਈ ਭਾਰਤੀ ਆਮ ਜਨਤਾ ਪਾਰਟੀ ਨੇ 9 ਮਾਰਚ ਨੂੰ ਸ਼ਹਿਰ ਬੰਦ ਕਰਵਾਉਣ ਦਾ ਐਲਾਨ ਕੀਤਾ ਹੈ। ਕੌਮੀ ਪ੍ਰਧਾਨ ਸਤੀਸ਼ ਨਾਹਰ ਨੇ ਐਤਵਾਰ ਨੂੰ ਮੁਹੱਲਾ ਨਰੋਤਮ ਵਿਹਾਰ ਵਿਖੇ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕਾਫੀ ਅਰਸੇ ਤੋਂ ਸਾਡੇ ਵਲੋਂ ਜਿਲਾ ਪ੍ਰਸਾਸ਼ਨ ਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ ਕਿ ਸੋਨੀ ਭੱਠੇ ਵਾਲੇ ਵਲੋਂ ਐਸਸੀ ਭਾਈਚਾਰੇ ਦੀ 185 ਕਿੱਲੇ ਜਮੀਨ ਤੇ ਕੀਤੇ ਕਬਜ਼ੇ ਨੂੰ ਆਜ਼ਾਦ ਕਰਵਾਇਆ ਜਾਵੇ, ਪ੍ਰੰਤੂ ਹਜੇ ਤੱਕ ਸਿਵਾਏ ਭਰੋਸੇ ਦੇ ਪ੍ਰਸਾਸ਼ਨ ਨੇ ਸਾਨੂੰ ਹੋਰ ਕੁਝ ਨਹੀਂ ਦਿੱਤਾ ਤੇ ਅੱਜ ਵੀ ਕਬਜ਼ਾ ਸੋਨੀ ਭੱਠੇ ਵਾਲੇ ਕੋਲ ਹੀ ਹੈ।

Advertisements

ਹਜ਼ਾਰਾਂ ਐਸਸੀ ਪਰਿਵਾਰ ਆਪਣੀ ਜਮੀਨ ਨੂੰ ਤਰਸ ਰਹੇ ਹਨ। ਸਾਡੀਆਂ ਮੰਗਾ ਪੁਰੀਆਂ ਨਾ ਹੋਣ ਕਰਕੇ ਸਾਡੀ ਪਾਰਟੀ ਨੇ ਪ੍ਰਸਾਸ਼ਨ ਨੂੰ ਸੁੱਤੀ ਨੀਂਦ ਤੋਂ ਜਗਾਉਣ ਲਈ 9 ਮਾਰਚ  ਦਿਨ ਸ਼ਨੀਵਾਰ ਨੂੰ ਕਪੂਰਥਲਾ ਬੰਦ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਮੌਕੇ ਬਾਬਾ ਰਾਜ ਸਿੰਘ, ਬਾਬਾ ਹੀਰਾ ਸਿੰਘ, ਲਾਭ ਸਿੰਘ, ਬਲਬੀਰ ਸਿੰਘ, ਸੁਖਦਾਸ ਮਸੀਹ, ਹੈਪੀ, ਦੇਵ, ਨਿਰਮਲ ਸਿੰਘ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here