18 ਅਗਸਤ ਨੂੰ  ਪਿੰਡ ਗੱਦੀਆਂ ਕਲਾਂ (ਕਲਾਨੋਰ) ਦੇ ਸਰਹੱਦੀ ਪਿੰਡਾਂ ਵਿੱਚ ਪਹੁੰਚੇਗੀ ਮੁਫਤ ਮੈਡੀਕਲ ਵੈਨ

ਗੁਰਦਾਸਪੁਰ, ( ਦ ਸਟੈਲਰ ਨਿਊਜ਼)। ਜਨਾਬ ਮੁਹੰਮਦ ਇਸਫਾਕ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਆਦੇਸ਼ਾਂ ਤਹਿਤ ਜ਼ਿਲੇ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ ਕਲਾਨੋਰ  ਖੇਤਰ  ਦੇ ਸਰਹੱਦੀ ਪਿੰਡਾਂ ਅੰਦਰ ਮੈਡੀਕਲ ਵੈਨ ਚਲਾਈ  ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ ) ਡਾ ਨਿੱਧੀ ਕੁਮੁਦ ਬਾਮਬਾ  ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਸਾਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਲਾਨੋਰ ਅਤੇ ਬਹਿਰਾਮਪੁਰ ਦੇ ਖੇਤਰ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਉਨਾਂ ਦੇ ਘਰਾਂ ਤੱਕ  ਪਹੁੰਚ ਕੇ ਸਿਹਤ ਸਹਲੂਤ ਪ੍ਰਦਾਨ ਕਰਨ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਵੈਨ ਰਾਹੀਂ ਪਿੰਡਾਂ ਵਿਚ ਜਾ ਕੇ ਮਰੀਜਾਂ ਦਾ ਚੈੱਕਅੱਪ ਕੀਤਾ ਜਾਵੇਗਾ ਅਤੇ  ਮੁਫਤ ਦਵਾਈਆਂ ਵੰਡੀਆਂ ਜਾਣਗੀਆ ।

Advertisements

ਉਨਾਂ ਦੱਸਿਆ ਕਿ ਕੱਲ੍ਹ 18 ਅਗਸਤ 2022 ਨੂੰ  10-00 ਵਜ੍ਹੇ ਤੋ 12-00 ਤੱਕ ਪਿੰਡ ਗੱਦੀਆ ਕਲਾਂ (ਕਲਾਨੌਰ) 12-30 ਵਜ੍ਹੇ ਤੋ 2-30 ਤੱਕ ਪਿੰਡ ਕਮਲਾਪੁਰ ਜੱਟਾ   (ਕਲਾਨੌਰ ) 3-00 ਵਜ੍ਹੇ ਤੋ 5-00 ਵਜ੍ਹੇ ਪਿੰਡ ਕੁੱਕਰ ( ਕਲਾਨੌਰ ),19 ਅਗਸਤ 2022 ਨੂੰ  10-00 ਵਜ੍ਹੇ ਤੋ 12-00 ਤੱਕ ਪਿੰਡ ਸਹੁਰ ਕਲਾਂ (ਕਲਾਨੌਰ) 12-30 ਵਜ੍ਹੇ ਤੋ 2-30 ਤੱਕ ਪਿੰਡ ਚੌੜਾ ਕਲਾਂ (ਕਲਾਨੌਰ ) 3-00 ਵਜ੍ਹੇ ਤੋ 5-00 ਵਜ੍ਹੇ ਪਿੰਡ ਦੋਸਤਪੁਰ ( ਕਲਾਨੌਰ ),20 ਅਗਸਤ 2022 ਨੂੰ  10-00 ਵਜ੍ਹੇ ਤੋ 12-00 ਤੱਕ ਪਿੰਡ ਚੰਦੂ ਵਡਾਲਾ (ਕਲਾਨੌਰ) 12-30 ਵਜ੍ਹੇ ਤੋ 2-30 ਤੱਕ ਪਿੰਡ ਵਰੀਲਾ ਕਲਾਂ (ਕਲਾਨੌਰ ) 3-00 ਵਜ੍ਹੇ ਤੋ 5-00 ਵਜ੍ਹੇ ਪਿੰਡ ਬਲੀਮ ( ਕਲਾਨੌਰ ), 22 ਅਗਸਤ 2022 ਨੂੰ  10-00 ਵਜ੍ਹੇ ਤੋ 12-00 ਤੱਕ ਪਿੰਡ ਛੋਨ (ਕਲਾਨੌਰ) 12-30 ਵਜ੍ਹੇ ਤੋ 2-30 ਤੱਕ ਪਿੰਡ ਛਾਲੇ ਚੱਕ (ਕਲਾਨੌਰ ) 3-00 ਵਜ੍ਹੇ ਤੋ 5-00 ਵਜ੍ਹੇ ਪਿੰਡ ਬੋਹੜ ਵਡਾਲਾ ( ਕਲਾਨੌਰ ),23 ਅਗਸਤ 2022 ਨੂੰ  10-00 ਵਜ੍ਹੇ ਤੋ 12-00 ਤੱਕ ਪਿੰਡ ਚੰਡੀਗੜ ( ਬਹਿਰਾਮਪੁਰ )12-30 ਵਜ੍ਹੇ ਤੋ 2-30 ਤੱਕ ਪਿੰਡ ਝਬਕਰਾ ( ਬਹਿਰਾਮਪੁਰ ),3-00 ਵਜ੍ਹੇ ਤੋ 5-00 ਵਜ੍ਹੇ ਪਿੰਡ ਮਕੌੜਾ ( ਬਹਿਰਾਮਪੁਰ ),24 ਅਗਸਤ 2022 ਨੂੰ  10-00 ਵਜ੍ਹੇ ਤੋ 12-00 ਤੱਕ ਪਿੰਡ ਮਰਾੜਾ( ਬਹਿਰਾਮਪੁਰ )12-30 ਵਜ੍ਹੇ ਤੋ 2-30 ਤੱਕ ਪਿੰਡ ਜ਼ਗੋ ਚੱਕ ਟਾਡਾ ( ਬਹਿਰਾਮਪੁਰ ),3-00 ਵਜ੍ਹੇ ਤੋ 5-00 ਵਜ੍ਹੇ ਪਿੰਡ ਨਵਾ ਟਾਡਾ ( ਬਹਿਰਾਮਪੁਰ ) ਵਿਖੇ  ਮੈਡੀਕਲ ਵੈਨ ਪਹੁੰਚੇਗੀ ਅਤੇ ਮਰੀਜਾਂ ਚੈਕਅਪ  ਕਰਨ ਉਪਰੰਤ ਮੁਫਤ ਦੁਆਈਆਂ ਵੰਡੀਆ ਜਾਣਗੀਆ । 

LEAVE A REPLY

Please enter your comment!
Please enter your name here