ਵਾਲਮੀਕਿ ਸਮਾਜ ਦੇ ਆਗੂਆਂ ਨੇ ਕੀਤੀ ਪ੍ਰੈਸ ਕਾਨਫਰੰਸ, 7 ਮਾਰਚ ਨੂੰ ਕੀਤਾ ਧਰਨੇ ਦਾ ਐਲਾਨ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜਿਆ। ਜੈ ਹਨੂੰਮਾਨ ਟੇਲੀਵਿਜਨ ਸੀਰੀਅਲ ਚ ਭਗਵਾਨ ਵਾਲਮੀਕਿ ਜੀ ਦੇ ਖਿਲਾਫ ਐਤਰਾਜਯੋਗ ਦ੍ਰਿਸ਼ ਦਿਖਾਉਣ ਤੇ ਕਾਨੂੰਨੀ ਕਾਰਵਾਈ ਦੀ ਮੰਗ ਅਤੇ ਕਪੂਰਥਲਾ ਦੇ ਜਲੰਧਰ ਰੋਡ ਅਤੇ ਵਾਲਮੀਕਿ ਮੰਦਿਰ ਬਣਾਉਣ ਲਈ ਮਿਲੀ ਜ਼ਮੀਨ ਤੇ ਕੁਝ ਬੰਦਿਆ ਵਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਖਿਲਾਫ ਕਨੂੰਨੀ ਕਾਰਵਾਈ ਦੀ ਮੰਗ ਨੂੰ ਲੈਕੇ ਵਾਲਮੀਕਿ ਸਮਾਜ ਦੇ ਆਗੂਆਂ ਨੇ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਵਾਲਮੀਕਿ ਆਗੂ ਚਰਨਜੀਤ ਹੰਸ ਨੇ ਪ੍ਰਸਾਸ਼ਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਾਡੇ ਸਮਾਜ ਵਲੋਂ ਕਰੀਬ 5/6 ਮਹੀਨੇ ਪਹਿਲਾ  ਜੈ ਹਨੂੰਮਾਨ ਟੇਲੀਵਿਜਨ ਸੀਰੀਅਲ ਚ ਭਗਵਾਨ ਵਾਲਮੀਕਿ ਜੀ ਦੇ ਖਿਲਾਫ ਐਤਰਾਜਯੋਗ ਦ੍ਰਿਸ਼ ਦਿਖਾਉਣ ਤੇ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈਕੇ ਦਿੱਤੇ ਮੰਗ ਪੱਤਰ ਤੇ ਕੋਈ ਕਾਰਵਾਈ ਨਹੀਂ ਹੋਈ।

Advertisements

ਜੇਕਰ ਹੁਣ ਵੀ ਕਾਰਵਾਈ ਨਾ ਹੋਈ ਤੇ ਸਾਰਾ ਵਾਲਮੀਕਿ ਸਮਾਜ 7 ਮਾਰਚ ਨੂੰ ਜਿਲਾ ਪ੍ਰਸਾਸ਼ਨ ਖਿਲਾਫ ਧਰਨਾ ਪ੍ਰਦਰਸ਼ਨ ਕਰੇਗਾ ਜਿਸਦੀ ਜਿੰਮੇਵਾਰੀ ਜਿਲਾ ਪ੍ਰਸਾਸ਼ਨ ਦੀ ਹੋਵੇਗੀ ਇਸ ਤੋਂ ਅਲਾਵਾ ਜਲੰਧਰ ਰੋਡ ਤੇ ਕਰੀਬ 2 ਕਨਾਲ ਜਮੀਨ ਸਾਨੂੰ ਵਾਲਮੀਕਿ ਮੰਦਿਰ ਬਣਾਉਣ ਲਈ ਮਿਲੀ ਹੈ। ਪ੍ਰੰਤੂ ਕੁਝ ਲੋਕ ਸਾਡੀ ਉਕਤ ਜਮੀਨ ਤੇ ਕਬਜ਼ਾ ਕਰਨ ਦੀ ਨੀਯਤ ਰੱਖਕੇ ਬੈਠੇ ਹਨ ਇਨ੍ਹਾਂ ਦੋ ਮੰਗਾਂ ਨੂੰ ਲੈਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਚਰਨਜੀਤ ਹੰਸ ਤੋਂ ਅਲਾਵਾ ਰਾਕੇਸ਼ ਕੇਸ਼ਾਂ ਕੌਂਸਲਰ, ਕੁਲਦੀਪ ਲਾਹੌਰੀਆ, ਅਰੁਣ ਸੱਭਰਵਾਲ, ਸਾਬੀ ਲੰਕੇਸ਼, ਅੰਤਿਮ ਖੋਸਲਾ ਆਦਿ ਵਾਲਮੀਕਿ ਸਮਾਜ ਦੇ ਆਗੂ ਮੌਜੂਦ ਸਨ।

LEAVE A REPLY

Please enter your comment!
Please enter your name here