ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਗੁੱਡ ਫਰਾਇਡੇ ਅਤੇ ਈਸਟਰ 29 ਅਤੇ 31 ਮਾਰਚ ਨੂੰ ਮਨਾਇਆ ਜਾਵੇਗਾ: ਪਾਸਟਰ ਦਿਓਲ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ।   ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਗੁਡ ਫਰਾਇਡੇ ਅਤੇ ਈਸਟਰ 29 ਅਤੇ 31 ਮਾਰਚ ਨੂੰ ਮਨਾਇਆ ਜਾਵੇਗਾ। ਇਸ ਮੌਕੇ ਮੁੱਖ ਪਾਸਟਰ ਹਰਪ੍ਰੀਤ ਸਿੰਘ ਦਿਓਲ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਸੀਹੀ ਸਮਾਜ ਵਿੱਚ ਗੁਡ ਫਰਾਇਡੇ ਅਤੇ ਈਸਟਰ ਦੀ ਬਹੁਤ ਮਹੱਤਤਾ ਹੈ। ਮੌਕੇ ਦੇ ਜਾਲਿਮ ਹੁਕਮਰਾਨਾਂ ਨੂੰ ਜਦੋ ਪ੍ਰਭੂ ਯਿਸ਼ੂ ਮਸੀਹ ਦੀ ਲੋਕ ਪ੍ਰਿਯਤਾ ਬਰਦਾਸ਼ਤ ਨਹੀਂ ਹੋਈ ਤੇ ਜਾਲਿਮ ਹੁਕਮਰਾਨਾਂ ਨੇ  ਪ੍ਰੱਭੂ ਯਿਸ਼ੂ ਮਸੀਹ ਨੂੰ ਜਾਲਿਮਾਨਾ ਤਰੀਕੇ ਨਾਲ ਸੂਲੀ ਤੇ ਟੰਗ ਦਿੱਤਾ ਸੀ ਤੇ ਉਸ ਦਿਨ ਸ਼ੁੱਕਰਵਾਰ ਦਾ ਦਿਨ ਸੀ ਅਤੇ ਤੀਜੇ ਦਿਨ ਭਾਵ ਐਤਵਾਰ ਨੂੰ ਪ੍ਰਭੂ ਯਿਸ਼ੂ ਮਸੀਹ ਦੋਬਾਰਾ ਜਿੰਦਾ ਹੋ ਗਏ ਸਨ ਤੇ ਅਗਲੇ 40 ਦਿਨ ਤੱਕ ਆਪਣੇ ਸਾਥੀਆਂ ਨਾਲ ਬਤੀਤ ਕੀਤੇ ਇਸ ਲਈ ਹਰ ਸਾਲ ਸ਼ੁੱਕਰਵਾਰ ਨੂੰ ਗੁੱਡ ਫਰਾਇਡੇ ਅਤੇ ਐਤਵਾਰ ਨੂੰ ਈਸਟਰ ਦੇ ਦਿਹਾੜੇ ਦੇ ਰੂਪ ਚ ਮਸੀਹੀ ਸਮਾਜ ਇਹ ਦਿਨ ਸਾਰੀ ਦੁਨੀਆ ਚ ਮਨਾਉਂਦਾ ਹੈ।

Advertisements

ਪ੍ਰਧਾਨ ਸੰਧਾਵਾਲੀਆ ਨੇ ਦੱਸਿਆ ਕਿ 11 ਮਾਰਚ ਨੂੰ 21 ਦਿਨਾਂ ਦੇ ਵਰਤ ਸ਼ੁਰੂ ਹੋ ਜਾਣਗੇ ਅਤੇ ਰੋਜ਼ਾਨਾ ਦੁਪਹਿਰ 3 ਵਜੇ ਲੰਗਰ ਛਕਾ ਕੇ ਵਰਤ ਖੁਲਵਾਏ ਜਾਣਗੇ ਇਸ ਮੌਕੇ ਪਾਸਟਰ ਅਗਸਟਿਨ, ਪਾਸਟਰ ਸੰਦੀਪ, ਪ੍ਰਬੰਧਕ ਰਾਜੇਸ਼ ਕੰਬੋਜ, ਕੁਲਵੰਤ, ਦਲਜੀਤ, ਮਥੁਰਾ ਦਾਸ, ਸੁੱਚਾ ਮਸੀਹ, ਸੰਜੀਵ ਕੁਮਾਰ, ਰਜਿੰਦਰ ਕੁਮਾਰ, ਮਾਂਗੀ ਰਾਮ, ਨਰਿੰਦਰ ਠਾਕੁਰ, ਓਮ ਪ੍ਰਕਾਸ਼, ਸੱਭਰਵਾਲ, ਪ੍ਰਧਾਨ ਸੰਧਾਂਵਾਲੀਆਂ ਪੀ.ਸੀ.ਪੀ.ਸੀ, ਡਾ. ਮਨੋਹਰ ਲਾਲ, ਡਾ. ਸਰਵਣ, ਮਨਜੀਤ ਸਿੰਘ, ਰਾਜਵਿੰਦਰ ਸਿੰਘ ਆਦਿ ਸ਼ਾਮਿਲ ਸਨ।

LEAVE A REPLY

Please enter your comment!
Please enter your name here