ਕੈਨੇਡਾ ‘ਚ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 5 ਦੀ ਮੌਤ

ਕੈਨੇਡਾ (ਦ ਸਟੈਲਰ ਨਿਊਜ਼)। ਕੈਨੇਡਾ ਦੇ ਓਂਟਾਰੀਓ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਿੱਥੇ ਕਿ ਸ਼ਹਿਰ ਨੈਸ਼ਿਵਲੇ ਕੋਲ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਪਤੀ-ਪਤਨੀ ਤੇ ਉਨ੍ਹਾਂ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਪਾਇਲਟ ਵੱਲੋਂ ਏਅਰ ਟਰੈਫਿਕ ਕੰਟਰੋਲ (ਏ.ਟੀ.ਸੀ.) ਨਾਲ ਹੋਈ ਆਖਰੀ ਗੱਲਬਾਤ ਮੁਤਾਬਕ ਹਾਦਸਾ ਜਹਾਜ਼ ਦਾ ਇੰਜਣ ਬੰਦ ਹੋਣ ਕਾਰਨ ਇਹ ਹਾਦਸਾ ਵਾਪਰਿਆ।

Advertisements

ਜਾਣਕਾਰੀ ਮੁਤਾਬਕ ਜਹਾਜ਼ ਬਰੈਂਪਟਨ ਫਲਾਇੰਗ ਕਲੱਬ ਤੋਂ ਕਿਰਾਏ ਉਤੇ ਲਿਆ ਗਿਆ ਸੀ ਤੇ ਇੰਜਣ ਬੰਦ ਹੋਣ ਮੌਕੇ 2500 ਫੁੱਟ ਦੀ ਉਚਾਈ ਤੇ ਉਡਾਣ ਭਰ ਰਿਹਾ ਸੀ। ਨੈਸ਼ਿਵਲੇ ਹਵਾਈ ਅੱਡੇ ਉਤੇ ਸੂਚਨਾ ਮਿਲਣ ਤੋਂ ਮਗਰੋਂ ਜਹਾਜ਼ ਦੇ ਉਤਰਨ ਲਈ ਹੰਗਾਮੀ ਪ੍ਰਬੰਧ ਕਰ ਲਏ ਗਏ ਸਨ ਪਰ ਏਟੀਸੀ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਜਾਣ ਦੇ ਬਾਵਜੂਦ ਜਹਾਜ਼ ਉਥੋਂ ਤੱਕ ਨਾ ਪਹੁੰਚ ਸਕਿਆ ਤੇ ਰਸਤੇ ਵਿੱਚ ਡਿੱਗ ਕੇ ਤਬਾਹ ਹੋ ਗਿਆ। ਟਰਾਂਸਪੋਰਟ ਸੇਫਟੀ ਬੋਰਡ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here