ਬੱਚਿਆਂ ਦੇ ਹੱਥ ਵਿੱਚ ਫੋਨ ਫੜਾਉਣ ਵਾਲੇ ਮਾਪੇ ਹੋ ਜਾਓ ਸਾਵਧਾਨ! 3 ਸਾਲਾਂ ਬੱਚੀ ਦੇ ਹੱਥ ‘ਚ ਫੱਟਿਆ ਫੋਨ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਅੱਜਕਲ੍ਹ ਮਾਪੇ ਆਪਣੇ ਛੋਟੇ-ਛੋਟੇ ਬੱਚਿਆਂ ਦੇ ਹੱਥ ਵਿੱਚ ਮੋਬਾਇਲ ਫੋਨ ਫੜ੍ਹਾ ਦਿੰਦੇ ਹਨ, ਪਰ ਅਜਿਹਾ ਕਈ ਵਾਰ ਖਤਰਨਾਕ ਵੀ ਸਾਬਤ ਹੁੰਦਾ ਹੈ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਦੇ ਪਿੰਡ ਹਰਦੋਬਠਵਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਤਿੰਨ ਸਾਲਾਂ ਬੱਚੀ ਦੇ ਹੱਥ ਵਿੱਚ ਮੋਬਾਈਲ ਫੋਨ ਫੱਟ ਗਿਆ। ਮੋਬਾਇਲ ਫੱਟਣ ਕਾਰਨ ਲੜਕੀ ਦੇ ਕੱਪੜਿਆਂ ਨੂੰ ਅੱਗ ਲੱਗ ਗਈ ਅਤੇ ਲੜਕੀ ਦੀਆਂ ਲੱਤਾਂ ਅਤੇ ਪ੍ਰਾਈਵੇਟ ਹਿੱਸਾ 15 ਫੀਸਦੀ ਸੜ ਗਿਆ। ਲੜਕੀ ਦੇ ਮਾਂ ਨੇ ਦੱਸਿਆ ਕਿ ਉਹ ਆਪਣਾ ਘਰ ਦਾ ਕੰਮ ਕਰ ਰਹੀ ਸੀ ਅਤੇ ਬੱਚੀ ਮੋਬਾਇਲ ਤੇ ਵੀਡੀਓ ਵੇਖ ਰਹੀ ਸੀ। ਅਚਾਨਕ ਹੀ ਬੱਚੀ ਦੇ ਹੱਥ ਵਿੱਚ ਫੋਨ ਦੀ ਬੈਟਰੀ ਫੱਟ ਗਈ। ਜਿਸ ਤੋਂ ਬਾਅਦ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਫਿਲਹਾਲ ਬੱਚੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

Advertisements

LEAVE A REPLY

Please enter your comment!
Please enter your name here