ਜਲੰਧਰ ਰੇਲਵੇ ਸਟੇਸ਼ਨ ਦੇ ਮੁੱਖ ਯਾਰਡ ਮਾਸਟਰ ਸਮੇਤ 3 ਮੁਲਾਜ਼ਮ ਮੁਅੱਤਲ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਰੇਲਵੇ ਸਟੇਸ਼ਨ ਦੇ ਮੁੱਖ ਯਾਰਡ ਮਾਸਟਰ ਸਮੇਤ 3 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਫਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਓਪਰੇਟਿੰਗ ਮੈਨੇਜਰ ਉਤਪੀ ਸਿੰਘਲ ਵੱਲੋਂ ਕੀਤੀ ਗਈ। ਦੱਸ ਦਈਏ ਕਿ ਬੀਤੇ ਦਿਨ ਹੀ ਅਧਿਕਾਰੀ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਮੁਲਾਜ਼ਮਾਂ ਦੀਆਂ ਲਾਪਰਵਾਹੀਆਂ ਦੇਖੀਆ। ਜਿਸ ਤੋਂ ਬਾਅਦ ਨੋਟਿਸ ਲੈਂਦਿਆਂ ਫ਼ਿਰੋਜ਼ਪੁਰ ਡਿਵੀਜ਼ਨ ਨੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਚੀਫ਼ ਯਾਰਡ ਮਾਸਟਰ ਵੀ.ਕੇ ਚੱਢਾ ਅਤੇ ਦੋ ਹੋਰ ਮੁਲਾਜ਼ਮਾਂ ਮਨੀਸ਼ ਅਤੇ ਜੈ ਨਰਾਇਣ ਖ਼ਿਲਾਫ਼ ਕਾਰਵਾਈ ਕੀਤੀ ਹੈ।

Advertisements

ਤਿੰਨਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਜਦੋਂ ਅਧਿਕਾਰੀ ਚੈਕਿੰਗ ਕਰਨ ਲਈ ਜਲੰਧਰ ਸਿਟੀ ਰੇਲਵੇ ਸਟੇਸ਼ਨ ਪੁਹੰਚੇ ਤਾਂ ਉਨ੍ਹਾਂ ਦੇਖਿਆ ਕਿ ਇਕ ਮਾਲ ਗੱਡੀ ਦੀ ਮੁਰੰਮਤ ਕੀਤੀ ਜਾ ਰਹੀ ਸੀ ਪਰ ਮਾਲ ਗੱਡੀ ਨੂੰ ਸਥਿਰ ਕਰਨ ਲਈ ਪਹੀਏ ਦੇ ਹੇਠਾਂ ਬਲਾਕ ਅਤੇ ਚੇਨ ਨਹੀਂ ਲਗਾਏ ਗਏ ਸਨ। ਇਸ ਨਾਲ ਕੋਈ ਵੀ ਹਾਦਸਾ ਵਾਪਰ ਸਕਦਾ ਸੀ। ਜਿਸ ਕਾਰਨ ਅਧਿਕਾਰੀਆਂ ਨੇ ਇਹ ਠੋਸ ਕਦਮ ਚੁੱਕਿਆ।

LEAVE A REPLY

Please enter your comment!
Please enter your name here