ਏਐੱਸਆਈ ਦੇ ਪੁੱਤਰ ਨੇ ਕੈਨੇਡਾ ਭੇਜਣ ਦੇ ਨਾਂ ਤੇ ਪਤੀ-ਪਤਨੀ ਨਾਲ 21 ਲੱਖ ਦੀ ਮਾਰੀ ਠੱਗੀ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਏਐੱਸਆਈ ਦੇ ਪੁੱਤਰ ਨੇ ਕੈਨੇਡਾ ਭੇਜਣ ਦੇ ਨਾਂ ਤੇ ਪਤੀ-ਪਤਨੀ ਨਾਲ 21 ਲੱਖ ਦੀ ਠੱਗੀ ਮਾਰੀ। ਇਸ ਸਬੰਧੀ ਪਤਾਰਾ ਦੇ ਪਿੰਡ ਖਿਚੀਪੁਰ ਦੇ ਵਸਨੀਕ ਜਸਕਰਨ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਹੁਸ਼ਿਆਰਪੁਰ ਰੋਡ ਤੇ ਪਾਰਲਰ ਚਲਾਉਂਦੀ ਹੈ ਅਤੇ ਟਰੈਵਲ ਏਜੰਟ ਪਾਰਲਰ ਤੇ ਆਇਆ ਤੇ ਉਸਨੇ ਆਪਣੇ ਬਾਰੇ ਦੱਸਿਆ ਕਿ ਉਹ ਪੰਜਾਬ ਪੁਲਿਸ ਵਿੱਚ ਤਾਇਨਾਤ ਏਐਸਆਈ ਦਾ ਪੁੱਤਰ ਹੈ ਤੇ ਉਹ ਇੱਕ ਟਰੈਵਲ ਏਜੰਟ ਹੈ। ਜਸਕਰਨ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨਾਲ ਇਕਰਾਰ ਕੀਤਾ ਸੀ ਕਿ ਉਹ ਪਤੀ-ਪਤਨੀ ਨੂੰ ਵਿਜ਼ਟਰ ਵੀਜ਼ੇ ਤੇ ਵਿਦੇਸ਼ ਭੇਜੇਗਾ। ਇਸ ਲਈ ਮੁਲਜ਼ਮ ਨੇ 26 ਲੱਖ ਰੁਪਏ ਮੰਗੇ ਸਨ।

Advertisements

ਪੀੜਤ ਪਤੀ-ਪਤਨੀ ਨੇ ਮੁਲਜ਼ਮ ਦੇ ਘਰ ਜਾ ਕੇ 8 ਜੁਲਾਈ 2022 ਨੂੰ ਆਪਣਾ ਪਾਸਪੋਰਟ ਅਤੇ 1 ਲੱਖ ਰੁਪਏ ਮੁਲਜ਼ਮ ਨੂੰ ਦੇ ਦਿੱਤੇ। ਜਿਸ ਤੋਂ ਬਾਅਦ ਪੀੜਤ ਨੇ ਦਸਤਾਵੇਜ਼ ਤਿਆਰ ਕਰਵਾਉਣ ਲਈ 9 ਦਸੰਬਰ 2022 ਨੂੰ 1 ਲੱਖ 10 ਹਜ਼ਾਰ ਰੁਪਏ ਦਿੱਤੇ। 12 ਦਸੰਬਰ 2022 ਨੂੰ ਉਸ ਨੇ 3 ਲੱਖ ਰੁਪਏ ਹੋਰ ਦਿੱਤੇ। ਜਿਸ ਤੋਂ ਬਾਅਦ ਮੁਲਜ਼ਮ ਏਜੰਟ ਨੇ ਕਿਹਾ ਕਿ ਉਸਦਾ ਵੀਜ਼ਾ ਆ ਗਿਆ ਹੈ, ਉਸਨੂੰ 7 ਲੱਖ ਰੁਪਏ ਹੋਰ ਦੇ ਦਿਓ। ਪਾਸਪੋਰਟ ਲੈਣ ਲਈ ਦਿੱਲੀ ਜਾਣਾ ਪੈਂਦਾ ਹੈ। ਪੀੜਤ ਨੇ ਦੱਸਿਆ ਕਿ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਟਰੈਵਲ ਏਜੰਟ ਨੇ ਉਸ ਤੋਂ ਹਵਾਈ ਟਿਕਟ ਅਤੇ ਹੋਰ ਕੰਮਾਂ ਲਈ ਕੁੱਲ 21 ਲੱਖ ਰੁਪਏ ਲੈ ਲਏ। ਜਿਸ ਤੋਂ ਬਾਅਦ ਉਸਨੇ ਆਪਣਾ ਫੋਨ ਬੰਦ ਕਰ ਦਿੱਤਾ। ਜਿਸ ਤੋਂ ਬਾਅਦ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਟਰੈਵਲ ਏਜੰਟ ਲਵਨੀਤ ਸਿੰਘ ਵਾਸੀ ਜੈਮਲ ਨਗਰ ਤੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here