ਪਿੰਡ ਚੋਟਾਲਾ ਵਿਖੇ ਪੰਜਾਬ ਸਪੋਰਟਸ ਕਲੱਬ ਹੁਸ਼ਿਆਰਪੁਰ ਵਲੋਂ ਮਹਾਂ ਕੁਸ਼ਤੀ ਦੰਗਲ 31 ਮਾਰਚ ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਚੋਟਾਲਾ ਵਿਖੇ ਮਹਾਂ ਕੁਸ਼ਤੀ ਦੰਗਲ ਕੱਲ ਪਿੰਡ ਚੋਟਾਲਾ ਵਿਖੇ ਪੀਰ ਬਾਬਾ ਮਖਤੂਮ ਸ਼ਾਹ ਜੀ ਦੇ ਸਥਾਨ ਤੇ ਚੜਦਾ ਪੰਜਾਬ ਸਪੋਰਟਸ ਕਲੱਬ ਹੁਸ਼ਿਆਰਪੁਰ ਵਲੋਂ ਪਹਿਲਾਂ ਮਹਾਂ ਕੁਸ਼ਤੀ ਦੰਗਲ 31 ਮਾਰਚ ਦਿਨ ਐਤਵਾਰ ਨੂੰ ਕਰਵਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਇਆਂ ਸਰਪੰਚ ਅਮਰੀਕ ਸਿੰਘ,ਪੰਚ ਸੁਰਿੰਦਰ ਕੁਮਾਰ ਲੱਡੂ,ਮਨੀ,ਸਾਬੀ, ਕੁਲਦੀਪ ਕੁਮਾਰ, ਮਨਜੋਤ ਗੁਰਾਇਆ, ਪ੍ਰਬੰਧਕ ਕੁਲਦੀਪ ਕੀਪਾ, ਜਗਵੀਰ ਸਿੰਘ, ਲਖਵਿੰਦਰ ਸਿੰਘ, ਸਰਦੂਲ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਕਲੱਬ ਵੱਲੋਂ ਕਿਸਾਨ ਜਥੇਬੰਦੀ ਸਾਡਾ ਏਕਾ ਜ਼ਿੰਦਾਬਾਦ ਸਾਂਝਾ ਮੋਰਚਾ ਪੰਜਾਬ ਗ੍ਰਾਮ ਪੰਚਾਇਤ ਚੋਟਾਲਾ, ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਕਬੱਡੀ ਖਿਡਾਰੀ ਲੱਡੂ ਚੋਟਾਲਾ ਅਤੇ ਅਵਤਾਰ ਸਿੰਘ ਸੇਖੋਂ ਦੀ ਅਗਵਾਈ ਵਿਚ ਦੁਪਹਿਰ 2 ਵਜੇ ਤੋਂ ਦੇਰ ਸ਼ਾਮ ਤੱਕ ਤੱਕ ਹੋਣ ਵਾਲੇ ਕੁਸ਼ਤੀ ਮਹਾਂ ਦੰਗਲ ਵਿੱਚ ਸਭ ਤੋਂ ਪਹਿਲਾਂ ਪੀਰ ਬਾਬਾ ਮਖਤੂਮ ਸ਼ਾਹ ਜੀ ਦੇ ਅਸਥਾਨ ਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ, ਉਪਰੰਤ ਪੰਜਾਬ ਭਰ ਚੌ ਵੱਖ ਵੱਖ ਅਖਾੜਿਆਂ ਦੇ ਨਾਮੀ ਪਹਿਲਵਾਨ ਹਿੱਸਾ ਲੈ ਕੇ ਜੋਹਰ ਦਿਖਾਉਣਗੇ ਤੇ ਕੁਸ਼ਤੀ ਮੁਕਾਬਲਿਆਂ ਦੋਰਾਨ ਵੱਡੀ ਰੁਮਾਲੀ ਦੇ ਜੇਤੂ ਪਹਿਲਵਾਨ ਨੂੰ 80 ਹਜ਼ਾਰ ਨਕਦ ਇਨਾਮ ਛੋਟੀ ਰੁਮਾਲੀ ਦੇ ਜੇਤੂ ਪਹਿਲਵਾਨ ਨੂੰ 50 ਹਜ਼ਾਰ ਨਕਦ ਇਨਾਮ ਦੂਸਰੇ ਤੋਂ ਤੀਸਰੇ ਸਥਾਨ ਤੇ ਰਹਿਣ ਵਾਲੇ ਪਹਿਲਵਾਨਾਂ ਨੂੰ ਆਕਰਸ਼ਕ ਇਨਾਮ ਤੇ ਭਾਗ ਲੈਣ ਵਾਲੇ ਹੋਰਨਾਂ ਪਹਿਲਵਾਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

Advertisements

LEAVE A REPLY

Please enter your comment!
Please enter your name here