ਸੋਨਾ ਚੋਰੀ ਕਰਨ ਵਾਲਾ 1 ਗ੍ਰਿਫਤਾਰ, 13 ਲੱਖ ਦਾ ਸਮਾਨ ਬਰਾਮਦ

ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਐਸ.ਐਸ.ਪੀ ਮਾਲੇਰਕੋਟਲਾ ਡਾ. ਸਿਮਰਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 27 28 ਮਾਰਚ 2024 ਦੀ ਦਰਮਿਆਨੀ ਰਾਤ ਨੂੰ ਮੁਹੰਮਦ ਅਸਰਫ ਪੁੱਤਰ ਰਮਜਾਨ ਵਾਸੀ ਪੱਕਾ ਦਰਵਾਜਾ ਜਮਾਲਪੁਰਾ ਦੇ ਘਰ ਵਿੱਚ ਤਮੰਨਾ ਜਿਊਲਰਜ ਨਾਮ ਦੀ ਸੋਨੇ ਚਾਂਦੀ ਦੇ ਗਹਿਣਿਆਂ ਦੀ ਦੁਕਾਨ ਵਿੱਚੋ ਨਾਮਲੂੰਮ ਵਿਅਕਤੀ/ਵਿਅਕਤੀਆ ਨੇ ਜਿੰਦਰੇ ਤੋੜ ਕੇ ਦੁਕਾਨ ਅੰਦਰ ਪਏ ਕਰੀਬ 20 ਤੋਲੇ ਸੋਨਾ ਗਹਿਣੇ ਚੋਰੀ ਕਰਕੇ ਲੈ ਗਏ ਸਨ। ਜਿਸ ਸਬੰਧੀ ਥਾਣਾ ਸਿਟੀ-1 ਮਾਲੇਰਕੋਟਲਾ ਵੱਲੋਂ ਮੁਹੰਮਦ ਅਸਰਫ ਉਕਤ ਦੇ ਬਿਆਨ ਦੇ ਅਧਾਰ ਪਰ ਮੁਕੱਦਮਾ ਨੰਬਰ 27 ਮਿਤੀ  29.03.2024 ਅ/ਧ 457,380 ਹਿੰ:ਦੰ: ਥਾਣਾ ਸਿਟੀ-1 ਮਾਲੇਰਕੋਟਲਾ ਬਰਖਿਲਾਫ ਨਾਮਲੂਮ ਵਿਅਕਤੀ/ਵਿਅਕਤੀਆ ਦੇ ਦਰਜ ਰਸਿਜਟਰ ਕੀਤਾ ਗਿਆ ਸੀ।

Advertisements

ਡਾ. ਸਿਮਰਤ ਕੌਰ (ਆਈ.ਪੀ.ਐਸ) ਨੇ ਹੋਰ ਦੱਸਿਆ ਕਿ ਮੁਕੱਦਮਾ ਦੀ ਤਫਤੀਸ ਉਪ ਕਪਤਾਨ ਪੁਲਿਸ, ਸਬ-ਡਵੀਜਨ ਮਾਲੇਰਕੋਟਲਾ ਸ. ਗੁਰਦੇਵ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਮੁੱਖ ਅਫਸਰ ਥਾਣਾ ਸਿਟੀ-1 ਮਾਲੇਰਕੋਟਲਾ  ਸ੍ਰੀ ਸਾਹਿਬ ਸਿੰਘ ਵੱਲੋਂ ਤਕਨੀਕੀ ਤੌਰ ਤੇ ਅਮਲ ਵਿੱਚ ਲਿਆਦੀ ਗਈ। ਦੌਰਾਨੇ ਤਫਤੀਸ ਮਿਤੀ 01.04.2024 ਨੂੰ ਦੋਸੀ ਗੁਲਫਰਾਜ ਪੁੱਤਰ ਅਬਦੁੱਲ ਹਮੀਦ ਵਾਸੀ ਮੁਹੱਲਾ ਆਵਿਆਂ ਵਾਲਾ ਮਾਲੇਰਕੋਟਲਾ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆਦੋਸੀ ਪਾਸੋ ਦੁਕਾਨ ਵਿੱਚੋਂ ਚੋਰੀ ਕੀਤੇ ਗਏ 20 ਤੋਲ਼ੇ ਸੋਨਾ ਗਹਿਣੇ (ਕੀਮਤ ਕਰੀਬ 13 ਲੱਖ ਰੁਪਏ) ਬਰਾਮਦ ਕਰਵਾਏ ਗਏ ਅਤੇ ਮੁਕੱਦਮਾ ਵਿੱਚ ਜੁਰਮ 411 ਹਿੰ:ਦੰ: ਦਾ ਵਾਧਾ ਕੀਤਾ ਗਿਆ ਹੈਦੋਸੀ ਦਾ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਅਜਿਹੀਆ ਹੋਰ ਵਾਰਦਾਤਾ ਕਰਨ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here