ਕੁੱਤਿਆਂ ਤੋਂ ਬਚਣ ਦੀ ਕੋਸ਼ਿਸ਼ ਕਰਕੇ ਭੱਜ ਰਹੇ ਭੈਣ-ਭਰਾ ਦੀ ਰੇਲਗੱਡੀ ਥੱਲੇ ਆਉਣ ਕਾਰਨ ਮੌਤ

ਜੋਧਪੁਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਜੋਧਪੁਰ ਵਿੱਚ ਕੁੱਤਿਆਂ ਤੋਂ ਬਚਣ ਲਈ ਭੱਜੇ ਭੈਣ-ਭਰਾ ਦੀ ਮਾਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕਾਂ ਦੀ ਪਹਿਚਾਣ ਅਨੰਨਿਆ ਉਮਰ 12 ਸਾਲਾ ਤੇ ਯੁਵਰਾਜ ਸਿੰਘ ਉਮਰ 14 ਸਾਲਾ ਵਾਸੀ ਗਣੇਸ਼ਪੁਰਾ, ਬਨਾਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇ ਬੱਚੇ ਆਰਮੀ ਚਿਲਡਰਨ ਅਕੈਡਮੀ ਵਿੱਚ ਪੜ੍ਹਦੇ ਹਨ, ਤੇ ਦੋਵੇ ਬੱਚੇ ਆਪਣੇ ਦੋਸਤਾਂ ਨਾਲ ਮਿਲ ਕੇ ਸਕੂਲ ਤੋਂ ਘਰ ਆ ਰਹੇ ਹਨ ਤਾਂ ਕੁੱਝ ਪਾਲਤੂ ਕੁੱਤੇ ਰਸਤੇ ਵਿੱਚ ਉਹਨਾਂ ਦੇ ਪਿੱਛੇ ਪੈ ਗਏ ਤੇ ਬੱਚੇ ਡਰ ਕੇ ਭੱਜਣ ਲੱਗੇ।

Advertisements

ਦੌੜਦੇ ਹੋਏ ਤਿੰਨ ਬੱਚੇ ਰੇਲਵੇ ਟਰੈਕ ਤੇ ਪਹੁੰਚ ਗਏ, ਤੇ ਇਸ ਦੌਰਾਨ ਜੋਧਪੁਰ ਬਨਾਰ ਕੈਂਟ ਸਟੇਸ਼ਨ ਤੋਂ 50 ਮੀਟਰ ਦੀ ਦੂਰੀ ਤੇ ਅਨੰਨਿਆ ਅਤੇ ਯੁਵਰਾਜ ਨੂੰ ਮਾਲ ਗੱਡੀ ਨੇ ਟੱਕਰ ਮਾਰ ਦਿੱਤੀ। ਮੌਕੇ ਤੇ ਪਰਿਵਾਰਕ ਮੈਬਰ ਤੇ ਪੁਲਿਸ ਪਹੁੰਚੀ ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।ਦੋਵੇ ਬੱਚਿਆਂ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ।

LEAVE A REPLY

Please enter your comment!
Please enter your name here