ਬੇਕਾਬੂ ਹੋ ਕੇ ਪਲਟੀ ਕਾਰ, 2 ਦੀ ਮੌਤ, 1 ਜ਼ਖ਼ਮੀ

ਕਪੂਰਥਲਾ (ਦ ਸਟੈਲਰ ਨਿਊਜ਼)। ਕਪੂਰਥਲਾ ਦੇ ਨਡਾਲਾ ਵਿਚ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਿੱਥੇ ਕਿ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਦੇ ਸਾਹਮਣੇ ਇਕ ਕਾਰ ਬੇਕਾਬੂ ਹੋ ਕੇ ਪਲਟ ਗਈ। ਸਥਾਨਕ ਲੋਕਾਂ ਨੇ ਕਾਰ ਦੇ ਸ਼ੀਸ਼ੇ ਤੋੜ ਕੇ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਦਾਖਲ ਕਰਵਾਇਆ।

Advertisements

ਜਿਥੇ ਡਾਕਟਰਾਂ ਨੇ ਕਾਰ ਸਵਾਰ ਲਖਬੀਰ ਸਿੰਘ ਅਤੇ ਲਵਦੀਪ ਸਿੰਘ ਥਾਣਾ ਦਸੂਹਾ (ਹੁਸ਼ਿਆਰਪੁਰ) ਨੂੰ ਮ੍ਰਿਤਕ ਐਲਾਨ ਕਰ ਦਿਤਾ ਅਤੇ ਕਾਰ ਸਵਾਰ ਹਰਜਿੰਦਰ ਕੌਰ ਪਤਨੀ ਲਵਦੀਪ ਸਿੰਘ ਦਾ ਇਲਾਜ ਚੱਲ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਕਾਰ ਵਿੱਚ ਸਵਾਰ ਹੋ ਕੇ ਆਪਣੇ ਪਿੰਡ ਤੋਂ ਸੰਗੋਵਾਲ ਨੂੰ ਜਾ ਰਹੇ ਸਨ, ਇਸੇ ਦੌਰਾਨ ਕਾਰ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਤੋਂ ਬਾਅਦ ਪੁਲਿਸ ਮੌਕੇ ਤੇ ਪੁਹੰਚੀ ਅਤੇ ਜਾਂਚ ਜਾਰੀ ਹੈ।  

LEAVE A REPLY

Please enter your comment!
Please enter your name here