Thursday, October 29, 2026
Home Latest ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਆਏ ਪਾਕਿਸਤਾਨ ਜੱਥੇ ਦੀ ਬੱਸ ਹੋਈ...

ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਆਏ ਪਾਕਿਸਤਾਨ ਜੱਥੇ ਦੀ ਬੱਸ ਹੋਈ ਹਾਦਸੇ ਦਾ ਸ਼ਿਕਾਰ

ਸ਼੍ਰੀ ਹੇਮਕੁੰਟ ਸਾਹਿਬ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਆਏ ਪਾਕਿਸਤਾਨ ਜੱਥੇ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ਜਦੋ ਗੋਵਿੰਦ ਘਾਟ ਗੁਰਦੁਆਰੇ ਵੱਲ ਆ ਰਹੀ ਸੀ ਤਾਂ ਢਲਾਣ ਕਾਰਨ ਅਚਾਨਕ ਬੱਸ ਬੇਕਾਬੂ ਹੋ ਗਈ ਅਤੇ ਅੱਗੇ ਜਾ ਰਹੀ ਭਾਰੀ ਬਿਜਲੀ ਲਾਈਨ ਦੀਆਂ ਤਾਰਾਂ ਨਾਲ ਲਟਕ ਗਈ। ਬੱਸ ਵਿੱਚ 15 ਔਰਤਾਂ, ਮਰਦ ਅਤੇ ਬੱਚੇ ਸਵਾਰ ਸਨ।

Advertisements

ਗਨੀਮਤ ਰਹੀ ਕਿ ਬੱਸ ਖਾਈ ਵਿੱਚ ਨਹੀ ਡਿੱਗੀ, ਵੱਡਾ ਹਾਦਸਾ ਵਾਪਰਨ ਤੋ ਬੱਚ ਗਿਆ।ਮੌਕੇ ਤੇ ਪੁਲਿਸ ਟੀਮ ਨੇ ਆ ਕੇ ਬਿਜਲੀ ਵਿਭਾਗ ਨਾਲ ਸੰਪਰਕ ਕਰਕੇ ਬਿਜਲੀ ਦੀ ਲਾਈਨ ਬੰਦ ਕਰਵਾਈ ਅਤੇ ਬੱਸ ਵਿੱਚ ਸਵਾਰ ਕੰਪਨੀ/ਮੁਸਾਫਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਮਸ਼ੀਨਾਂ ਦੀ ਮੱਦਦ ਨਾਲ ਗੱਡੀ ਨੂੰ ਸੁਰੱਖਿਅਤ ਸੜਕ ਤੇ ਲਿਆਂਦਾ ਗਿਆ ਅਤੇ ਗੁਰਦੁਆਰਾ ਟਰੱਸਟ ਤੇ ਪਾਕਿਸਤਾਨ ਸੰਗਤ ਨੇ ਚਮੋਲੀ ਪੁਲਿਸ ਦੀ ਤੁਰੰਤ ਮੱਦਦ ਲਈ ਸ਼ਲਾਘਾ ਕੀਤੀ।

LEAVE A REPLY

Please enter your comment!
Please enter your name here