
ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਨੇ 2005 ਬੈਚ ਦੇ IAS ਅਧਿਕਾਰੀ ਬਸੰਤ ਗਰਗ ਨੂੰ ਵਿੱਤ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਹੈ। IAS ਬਸੰਤ ਗਰਗ ਰੋਪੜ ਅਤੇ ਮੁਕਤਸਰ ਵਿੱਚ ਐਸਡੀਐਮ ਵਜੋਂ ਸੇਵਾ ਨਿਭਾਅ ਚੁੱਕੇ ਹਨ ਅਤੇ ਫਿਰੋਜ਼ਪੁਰ ਦੇ ADC ਵੱਜੋਂ ਵੀ ਸੇਵਾਵਾਂ ਦੇ ਚੁੱਕੇ ਹਨ।


ਉਨ੍ਹਾਂ ਨੂੰ 28 ਜੁਲਾਈ, 2011 ਨੂੰ ਨਵੇਂ ਬਣੇ ਜ਼ਿਲ੍ਹੇ ਫਾਜ਼ਿਲਕਾ ਦੇ ਪਹਿਲੇ ਡਿਪਟੀ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਸੀ। ਗਰਗ ਨੇ ਦੋ ਸਾਲ ਨੌਂ ਮਹੀਨੇ ਫਾਜ਼ਿਲਕਾ ਦੇ ਡੀਸੀ ਵਜੋਂ ਸੇਵਾ ਨਿਭਾਈ। ਇਸ ਤੋਂ ਇਲਾਵਾ ਬਸੰਤ ਗਰਗ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਨਿੱਜੀ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।











