Monday, October 26, 2026
Home Latest 21 ਸਾਲਾ ਨੌਜਵਾਨ ਦੀ ਹਾਰਟਅਟੈਕ ਆਉਣ ਕਾਰਨ ਕੈਨੇਡਾ ਵਿੱਚ ਹੋਈ ਮੌਤ

21 ਸਾਲਾ ਨੌਜਵਾਨ ਦੀ ਹਾਰਟਅਟੈਕ ਆਉਣ ਕਾਰਨ ਕੈਨੇਡਾ ਵਿੱਚ ਹੋਈ ਮੌਤ

ਸ਼ਾਹਬਾਜ਼ਪੁਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਸ਼ਾਹਬਾਜ਼ਪੁਰ ਦੇ ਪਿੰਡ ਮੰਮਣਕਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਹਾਰਟ ਅਟੈਕ ਆਉਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਪਹਿਚਾਣ ਸੁਖਚੈਨ ਸਿੰਘ ਉਮਰ 21 ਸਾਲਾ ਪੁੱਤਰ ਰਾਜਪਾਲ ਸਿੰਘ ਵਾਸੀ ਮੰਮਣਕਾ ਵਜੋ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਹੀ ਉਸਨੂੰ ਪੜ੍ਹਨ ਲਈ ਕੈਨੇਡਾ ਦੇ ਸ਼ਹਿਰ ਬਰੈਂਮਟਨ ਭੇਜਿਆ ਸੀ ਅਤੇ ਉਸਨੂੰ ਅਚਾਨਕ ਹਾਰਟਅਟੈਕ ਆ ਗਿਆ ਜਿਸਤੋਂ ਬਾਅਦ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਜਿਸ ਨਾਲ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਸੁਖਚੈਨ ਆਪਣੇ ਮਾਪਿਆ ਦਾ ਇਕਲੌਤਾ ਪੁੱਤ ਸੀ ਅਤੇ ਉਸਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਅਤੇ ਪਿੰਡ ਵਾਸੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ।

LEAVE A REPLY

Please enter your comment!
Please enter your name here