ਮੰਤਰੀ ਰਾਜਨਾਥ ਦਾ ਸੰਦੇਸ਼, ਜੇਕਰ ਕੋਈ ਅੱਤਵਾਦੀ ਪਾਕਿਸਤਾਨ ਭੱਜਦਾ ਹੈ ਤਾਂ ਉਸਨੂੰ ‘ਵੜ ਕੇ ਮਾਰਾਂਗੇ’

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋ ਇੱਕ ਇੰਟਰਵਿਊ ਦੋਰਾਨ ਦਿੱਤਾ ਬਿਆਨ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਮੰਤਰੀ ਰਾਜਨਾਥ ਨੇ ਅੱਤਵਾਦ ਫੈਲਾਉਣ ਵਾਲੇ ਪਾਕਿਸਤਾਨ ਨੂੰ ਸਿੱਧਾ ਅਤੇ ਸਖ਼ਤ ਸੰਦੇਸ਼ ਦਿੱਤਾ ਹੈ।

Advertisements

ਉਹਨਾਂ ਕਿਹਾ ਕਿ ਜੇਕਰ ਕੋਈ ਅੱਤਵਾਦੀ ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਾਕਿਸਤਾਨ ਭੱਜਦਾ ਹੈ ਤਾਂ ਅਸੀਂ ਪਾਕਿਸਤਾਨ ‘ਚ ਦਾਖਲ ਹੋ ਕੇ ਅੱਤਵਾਦੀਆਂ ਨੂੰ ਮਾਰ ਦੇਵਾਂਗੇ। ਇਸਤੋ ਇਲਾਵਾ ਉਹਨਾਂ ਕਿਹਾ ਕਿ ਜੇਕਰ ਕੋਈ ਦੇਸ਼ ਦੀ ਵੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸਿਸ਼ ਕਰੇਗਾ ਤਾ ਉਸਨੂੰ ਵੀ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here